ਆਈ ਕੁੜੀ ਨੂੰ ਅਖਿਆ-
'ਮੈਂ ਕੁੜੀ ਆਂ ?...ਮੈਂ ਤੇ ਰਾਂ, ਕਹਿ ਕੇ ਉਹਨੇ ਭੋਲੇ ਜਿਹੇ ਅੰਦਾਜ ਵਿਚ ਸਰਵਣ ਵਲ ਤਕਿਆ ਅਤੇ ਵਗਦੀ ਆਡ ਵਿਚੋਂ ਬੁੱਕ ਭਰ ਲਿਆ।
‘ਹਾ-ਅ; ...ਗੰਦਾ`, ਨਿਸਾਰ 'ਚੋਂ ਪੀ ਲਾਂ।' ਗਾਧੀ ਉਤੋਂ ਉਤਰਦਿਆਂ ਸਰਵਣ ਨੇ ਕਿਹਾ।
“ਨਹੀਂ, ਤੁਹਾਡੀ ਨਸਾਰ ਭੱਟੀ ਜਾਊ ।'
ਕਿਉਂ ? “ਅਸੀਂ ਮਲੇਛ ਜੁ ਹੋਏ ।' 'ਮਲੇਛ ਕੀ ਹੁੰਦੇ ?' ਮਲੇਸ਼ ਕੀ ਹੁੰਦੇ ? 'ਪਤਾ ਨਹੀਂ...ਅੰਮਾਂ ਆਂਹਦੀ, ਹਿੰਦੂਆਂ ਸਿੱਖਾਂ ਦੇ ਖੂਹ ਭਿੱਟੇ ਜਾਂਦੇ । ਆਖ ਨੂਰਾਂ ਨੇ ਬੱਧੀ ਲੰਗੀ ਇਕ ਪਾਸੇ ਕਰ ਲਈ ਅਤੇ ਨਿੱਕੇ ਨਿੱਕੇ ਹੱਥਾਂ ਨਾਲ ਨਿਸਾਰ 'ਚੋਂ ਪਾਣੀ ਪੀ, ਸਲਵਾਰ ਨੂੰ ਗੋਡਿਆਂ ਤਕ ਟੰਗ, ਪੈਰ ਔਲੂ ਵਿਚ ਲਮਕਾ ਲਏ।
'ਟੂ-ਅੰ...ਨੂੰ..' ਫਾਂਟਾਂ ਵਾਲੀ ਕੁੰਗੀ ਦੀ ਡਬ ਵਿਚੋਂ ਅਲਗੋਜਾ ਕਢ, ਸਰਵਣ ਨੇ ਉਸ ਵਿਚ ਬੇਥਵੀ ਜਿਹੀ ਫੂਕ ਮਾਰੀ।
ਮੈਨੂੰ 'ਵਾਜ ਮਾਰੀ ? “ਕਲਵਲ ‘ਕਲਵਲ' ਕਰਕੇ ਪਾੜਛੇ 'ਚ ਡਿਗਦੇ ਪਾਣੀ ਦੇ ਰੌਲੇ ਵਿਚ ਨਰਾਂ ਨੂੰ ਅਵਾਜ਼ ਦਾ ਭੁਲੇਖਾ ਲਗ ਗਿਆ।
“ਨਹੀਂ ਤਾਂ...ਮੈਂ ਤੇ ਲੰਗੋਜਾਂ ਵਜਾਇਆ ।'
ਵਜੌਣਾ ਵਜਣਾ ਆਉਂਦਾ ਨਹੀਂ, ਐਵੇਂ ਰੂੰ-ਅੰ' ਕਰ ਦਿੱਤਾ । ਸਰਵਣ ਦੇ ਸਾਂਗ ਲਾਉਂਦਿਆਂ, ਨੂਰਾਂ ਨੇ ਅਜੀਬ ਤਰ੍ਹਾਂ ਨਾਲ ਬੁਲ ਮਰੋੜੇ ।
ਸੁਣ ਫਿਰ, ਆਖ ਸਰਵਣ ਨੇ ਟੁੱਟੀ ਭੱਜੀ ਸੁਰ ਵਿਚ ਅਲਗੋਜੇ ਵਿਚ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
'ਵੇ, ਤੂੰ ਤਾਂ ਬੜਾ ਸੋਹਣਾ ਵਚੌਨਾ ਅੜਿਆ ।'
੭੫