ਪੰਨਾ:ਅੱਗ ਦੇ ਆਸ਼ਿਕ.pdf/76

(ਪੰਨਾ:Agg te ashik.pdf/76 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮੈਨੂੰ ਨਹੀਂ ਪਤਾ, ਤੁਸੀਂ ਆਪੇ ਪੁੱਛ ਲਓ ਆ ਕੇ।

“ਹੱਛਾ, ਮੈਂ ਵਿਹਨੀ ਆਂ, ਕਿਦਾਂ ਪਾਣੀ ਲੰਘਾਉਣੋਂ ਰੋਕਦਾ ?' ਆਖ ਅਮਰ ਸਿਰ 'ਤੇ ਚਾਦਰ ਲੈ ਖੂਹ ਵਲ ਤੁਰ ਪਈ।

ਜੇ ਕੋਈ ਗੁਸਾ ਗਿਲਾ ਸੀ, ਮੇਰੇ ਨਾਲ ਕਰ ਲੈਂਦੇ, ਪਾਣੀ ਕਾਹਤੋਂ ਨਹੀਂ ਲੰਘਾਉਣ ਦੇ?' ਅਮਰੋ ਨੇ ਸਿਰ ਦੇ ਦੁਪੱਟੇ ਨੂੰ ਥੋਹੜਾ ਹੇਠਾਂ ਖਿਸਕਾਉਂਦਿਆਂ ਕਿਹਾ!

‘ਗਿਲਾ ਕੋਈ ਵੀ ਹੋਵੇ, ਮੈਂ ਪਾਣੀ ਨਹੀਂ ਲੰਘਣ ਦੇਣਾ । ‘ਪਾਣੀ ਤਾਂ ਤੁਸੀਂ ਨਹੀਂ ਡਕ ਸਕਦੇ... ‘ਪਾਣੀ ਡੱਕਨ ਤੋਂ ਕੋਈ ਕੰਜਰ ਨਹੀਂ ਰੋਕ ਸਕਦਾ।

“ਵੇ ਤਾਰੁ... ਫੜਾ ਕਹੀ, ਮੈਂ ਵਿਨੀ ਕੋਣ ਕੰਜਰ ਰੋਕਦਾ !' ਅਮਰ ਫਿਫ਼ਰੀ ਸ਼ੀਹਣੀ ਵਾਂਗ ਅਗੇ ਵਧੀ!

‘ਭੌਕਣਾ ਬੰਦ ਕਰ-ਕਮਜਾਤ ਕਿਸੇ ਥਾਂ ਦੀ, ਕਿਸ਼ਨ ਸਿੰਘ ਨੇ ਤੈਸ਼ ਵਿਚ ਆਉਂਦਿਆਂ ਕਿਹਾ!

'ਤੇਰੀ ਜ਼ਬਾਨ ਖਿਚਕੇ ਰਖ ਦੇ ਮੈਂ... ਤੂੰ ਅਜੇ ਮੈਨੂੰ ਇਕ ਤੀਵੀਂ ਸਮਝਿਆ.. ਹਈ ਜ਼ਰ ਤਾਂ ਤੇ ਹੋ ਅਗੇ, . ਤੇਰੇ ਐਨੇ ਐਨੇ ਡਕਰੇ ਕਰ ਆਡ ਵਿਚ ਨਾ ਸੁਟਿਆ ਤਾਂ ...ਇਹ ਸਮਝਿਆ ਕਿ ਘਰ ਕੋਈ ਮਰਦ ਨਹੀਂ... ਤੈਨੂੰ ਪਤਾ ਨਹੀਂ ਮੈਂ ਨੌਹ ਕੀਹਦੀ ਆਂ ? ਅਮਰੋ ਨੂੰ ਕਿਸ਼ਨ ਸਿੰਘ ਦੇ ਅਸਲੀ ਗਿਲੇ ਦਾ ਵੀ ਪਤਾ ਸੀ । ਅਮਰ ਚੰਗੀ ਤਰ੍ਹਾਂ ਤਾੜ ਰਦੀ ਸੀ ਕਿ ਕਿਸ਼ਨ ਸਿੰਘ ਦੀ ਫੋਕੀ ਹਮਦਰਦੀ ਪਿਛੇ ਉਹਦਾ ਕੀ ਸੁਆਰਥ ਸੀ । ਉਹਦੀ ਮੈਲੀ ਅੱਖ ਨੂੰ ਤਾੜਦਿਆਂ ਹੀ ਤਾਂ ਉਹਨੇ ਕਿਸ਼ਨ ਸਿੰਘ ਨੂੰ ਆਪਣੇ ਘਰ ਆਉਣ ਤੋਂ ਵਰਜ ਦਿਤਾ ਸੀ ਅਤੇ ਕਿਸ਼ਨੇ ਦੇ ਦਿਲ ਵਿਚ ਉਸ ਗਲ ਦੇ ਵਿਰੋਧ ਦੀ ਗੰਢ ਬੱੜੀ ਹੋਈ ਸੀ।

ਸਹੁਰੇ ਦੀ ਇਜ਼ਤ ਦਾ ਐਡਾ ਈ ਖਿਆਲ ਸੀ ਤਾਂ ਉਸ ਸੂਰ ਨਾਲ ਯਾਰੀ ਲਾਦੀ ਨੂੰ ਸ਼ਰਮ ਨਾ ਆਈ?' ਕਿਸ਼ਨ ਸਿੰਘ ਨੇ ਡੱਕੇ ਹੋਏ ਆਪਣੇ

੭੧