ਪੰਨਾ:ਅੱਗ ਦੇ ਆਸ਼ਿਕ.pdf/72

(ਪੰਨਾ:Agg te ashik.pdf/72 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩.

ਪਿਤਾ ਦੀ ਮੌਤ ਅਤੇ ਪਤੀ ਦੀ ਗ੍ਰਿਫਤਾਰੀ ਨੇ ਦੁੱਖਾਂ 'ਚ ਪੰਜੀ ਅਮਰ ਨੂੰ ਇਕ ਵਾਰ ਫਿਰ ਦੁੱਖਾਂ ਦੀ ਭੱਠੀ ਵਿਚ ਝੋਕ ਦਿਤਾ। ਸੁਨੇਹਾ ਭੇਜਣ 'ਤੇ ਉਹਦੇ ਮਾਮਾਂ, ਮਾਮੀ ਆਏ। ਅਮਰੋ ਭੁਈਂ ਭੁੱਬੀ ਹੋ ਕੇ ਉਹਨਾਂ ਦੇ ਗਲ ਲਗੀ। ਮਾਮਾ---ਇਕ ਅਮਲੀ ਅਤੇ ਦੂਜਾਂ ਅਨਪੜ੍ਹ ਉਸਨੂੰ ਕੁਝ ਨਹੀਂ ਸੀ ਝਦਾ, ਉਹ ਕੀ ਕਰੇ ਅਤੇ ਕਿਧਰ ਜਾਵੇ।

ਅਮਰੋ ਦੇ ਘਰ ਬੱਚੇ-ਬੱਚ ਹੋਣ ਵਾਲਾ ਜੀ ਅਤੇ ਬਾਹਰ ਪੱਕੀਆਂ ਫ਼ਸਲਾਂ ਉਜੜ ਰਹੀਆਂ ਸਨ । ਡੁਬਦੇ ਨੂੰ ਤੀਲੇ ਦਾ ਸਹਾਰਾ । ਪੇਰੂ ਨੇ ਅਮਰੋ ਦੇ ਮਾਮੇ ਦੀ ਮਦਦ ਨਾਲ ਤੀਲਾ ਤੀਲ੍ਹਾ ਕਰਕੇ ਫਸਲ ਇਕਠੀ ਕੀਤੀ। ਅਮਰ ਨੇ ਇਸ ਵਾਰ ਕੁੜੀ ਨੂੰ ਜਨਮ ਦਿਤਾ । ਕੁੜੀ ਦਾ ਜਨਮ ਅਮਰੋ ਬਦਸ਼ਗਣੀ ਗਿਣਦੀ ਸੀ। ਝਰਦੀ, ਹੌਕੇ ਭਰਦੀ, ਉਹ ਤੇਰਵਾਂ ਹਾ ਕੇ ਫਿਰ ਕੰਮ ਕਾਜ ਵਿਚ ਰੁਝ ਗਈ !

ਰਣ ਸਿੰਘ ਮੌਕੇ ਦਾ ਗਵਾਹ ਬਣਿਆ ਸੀ ਅਤੇ ਸ਼ਮੀਰੇ ਨੂੰ ਉਮਰ ਕੈਦ ਹੋ ਗਈ। ਉਹਦੇ ਮਾਮੇ ਨੇ ਅਮਰੋ ਨੂੰ ਸੀਰੀ ਰਖ ਦਿਤਾ ਅਤੇ ਆਪ ਆਪਣੀ

੬੯