ਪੰਨਾ:ਅੱਗ ਦੇ ਆਸ਼ਿਕ.pdf/70

(ਪੰਨਾ:Agg te ashik.pdf/70 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਰਾਤ ਬਾਬੇ ਨੇ ਆਪਣੇ ਦੁੱਖਾਂ ਦੀ ਵਿਥਿਆ ਸੁਣਾਈ ਸੀ। ਉਸ ਦਸਿਆ ਸੀ ਕਿ ਉਹ ਕਾਲਜ ਪੜਦਾ ਹੀ ਸੀ, ਜਦੋਂ ਅੰਗਰੇਜ਼ਾਂ ਦੇ ਖਿਲਾਫ ਉਹਦੇ ਦਿਲ ਵਿਚ ਜਜ਼ਬਾਤ ਜਾਗ ਪਏ । ਉਹ ਕੁਝ ਅਜ਼ਾਦੀ ਪ੍ਰਵਾਨਿਆਂ ਨਾਲ ਰਲ ਗਿਆ ।...ਉਹ ਕਿਧਰੇ ਵੀ ਨਹੀਂ ਸੀ ਪੜਾਉਂਦਾ, ਪਰ ਸਿਮਰਾਂ ਦੀ ਮਾਂ ਕੋਲੋਂ ਉਸ ਲੁਕਾ ਰਖਿਆ ਸੀ। ਮਿੰਟਗੁੰਮਰੀ ਜਿਹਲ ਵਿਚ ਜੈਤੋਂ ਦੇ ਮੋਰਚੇ ਸਮੇਂ ਉਹਦਾ ਮੇਲ ਵਰਿਆਮ ਨਾਲ ਹੋਇਆ ਅਤੇ ਉਹ ਪਗ-ਵੱਟ ਭਰਾ ਬਣ ਗਏ । ਅੰਗਰੇਜ਼ਾਂ ਨਾਲ ਦੋ ਹੱਥ ਕਰਨ ਲਈ ਉਹ ਅਸਲਾ ਬਣਾਉਂਦੇ ਰਹੇ ਅਤੇ ਅਸਲਾ ਬਣਾਉਂਦੇ ਹਾਂ ਉਹ ਅਤੇ ਕੁਝ ਸਾਥੀ ਫੜੇ ਗਏ ਸਨ । ਵਰਿਆਮਾ ਕਿਸੇ ਨਾ ਕਿਸੇ ਤਰਾਂ ਬਚ ਨਿਕਲਿਆ ਸੀ। ਇਹ ਵਰਿਆਮਾ ਹੀ ਸੀ ਜਿਹਨੇ ਜਿਹਲ ਦੇ ਦਰਗੇ ਨੂੰ ਮਾਰਕੇ ਜਿਹਲ ਤੋੜੀ ਸੀ, ਆਪਣੇ ਪਗ-ਵੱਟ ਭਰਾ ਨੂੰ ਅਜ਼ਾਦ ਕਰਾਇਆ ਸੀ ਅਤੇ ਉਹਦੇ ਬਦਲੇ ਆਪ ਕੋਠੀ ਲਗ ਗਿਆ ਸੀ । ਉਸ ਕਈ ਸਾਲ ਰੂਪੋਸ਼ ਰਹਿ ਕੇ ਗੁਜਾਰ ਦਿਤੇ ਅਤੇ ਆਪਣੀ ਬੱਚੀ ਦੀ ਭਾਲ ਕਰਦਾ ਰਿਹਾ।

ਸਾਰੀ ਰਾਤ ਤੋਂ ਹੀ ਦੁੱਖਾਂ ਦੀ ਵਿਥਿਆ ਕਰਦੇ ਰਹੇ। ਪਹੁਫੁਟਾਲੇ ਨਾਲ ਬਾਬਾ ਆਪਣ ਡਰੇ ਤੁਰ ਗਿਆ।

ਆਉਂਦੇ ਦਿਨਾਂ ਵਿਚ ਸ਼ੇਸ਼ਨਾਗ ਬਾਬੇ ਵਰਿਆਮੇ ਦੇ ਖੂਹ ’ਤੇ ਆਮ ਆਉਣ ਜਾਣ ਲਗ ਗਿਆ ਅਤੇ ਸ਼ਮੀਰਾ ਬਾਬੇ ਦੇ ਡੇਰੇ ਚੱਕਰ ਮਾਰਦਾ ਰਹਿੰਦਾ।

ਇਕ ਦਿਨ ਸ਼ੇਸ਼ਨਾਗ ਅਤੇ ਸ਼ਮੀਰ ਖੂਹ ਤੇ ਬੈਠੇ ਸਨ। ਰਾਤ ਦਾ ਵੇਲਾ ਸੀ। ਉਹਨਾਂ ਨੇ ਕੁਝ ਬੰਦਿਆਂ ਦੀ ਘੁਸਰ-ਮੁਸਰ ਸੁਣੀ।

'ਸ਼ਮੀਰ ਸਿੰਘ, ਕਾਕਾ, ਪੁਲਿਸ ਏ, ਕਹਿੰਦਿਆਂ ਘਬਰਾਹਟ ਵਿਚ ਸ਼ੇਸ਼ਨਾਗ ਉਠਿਆ।

ਬਾਥ ਉਠਾ ਲਓ...... ਗੋਲੀ ਮਾਰ ਦੀ ਜਾਏਗੀ, ਇਕ ਕੜਕਵੀਂ ਅਵਾਜ਼ ਨੇ ਤਾੜਨਾ ਕੀਤੀ । ਬਾਬੇ ਨੇ ਪ੍ਰਵਾਹ ਨਾ ਕੀਤੀ ਅਤੇ ਉਹ ਇਕ

੬੭