ਪੰਨਾ:ਅੱਗ ਦੇ ਆਸ਼ਿਕ.pdf/57

(ਪੰਨਾ:Agg te ashik.pdf/57 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦.

ਸ਼ਮੀਰ ਅਤੇ ਖੇਰੂ ਕਈ ਚਿਰ ਵਟੇ-ਘੁਟੇ ਰਹੇ। ਪਰ ਇਕ ਦਿਨ ਅਲੀ ਨੂੰ ਅਜਿਹਾ ਸੂਲ ਹੋਇਆ ਕਿ ਉਹ ਮੁੜ ਨਾ ਉਠਿਆ। ਉਸ ਦਿਨ ਸ਼ਮੀਰਾ ਉਹਦੇ ਜਨਾਜੇ ਮਗਰ ਗਿਆ ਸੀ ਅਤੇ ਫਿਰ ਖੈਰੂ ਨਾਲ ਅਫਸੋਸ ਕਰਕੇ, ਜਿਵੇਂ ਉਸ ਪੁਰਾਣੀ ਦੋਸਤੀ ਨੂੰ ਮੁੜ ਗੰਢ ਲਿਆ ਸੀ।

ਸਮਾਂ ਪਾ ਕੇ ਅਲੀ ਦੀ ਮੌਤ ਇਕ ਬੀਤੇ ਦੀ ਯਾਦ ਬਣ ਗਈ। ਖੇਰੂ ਨੇ ਬਰਕਤੇ ਕੋਲ ਆਪਣੀ ਗਲਤੀ ਦਾ ਇਕਬਾਲ ਕਰ ਲਿਆ ਸੀ। ਉਹਦੀ ਪੱਕੀ ਉਮਰ ਉਹਦੇ ਰਾਹ ਦਾ ਰੋੜਾ ਬਣ ਗਈ ਅਤੇ ਮਤਾਬਾਂ ਨੂੰ ਵੀ ਕਿਸੇ ਰਿਸ਼ਤੇ ਦੇ ਚੜ੍ਹਨ ਦੀ ਆਸ ਉਮੈਦ ਘਟ ਗਈ। ਇਸ ਲਈ ਉਹਨੇ ਸੂਬੇ ਕੋਲ ਜਾ ਕੇ ਬਰਕਤੇ ਦਾ ਰਿਸ਼ਤਾ ਮੰਗਣ ਤੋਂ ਵੀ ਹਿਚ-ਕਿਚਾਹਟ ਨਾ ਕੀਤੀ।

ਦੋਵੀਂ ਬੰਨੀ ਗੱਲ ਤਹਿ ਹੋ ਗਈ ਅਤੇ ਸੰਜੋਗ ਜੋਰਾਵਰ ਹੋ ਗਏ। ਬਰਕਤੇ ਅਤੇ ਖੇਰੂ ਦਾ ਨਕਾਹ ਪੜਿਆ ਗਿਆ।

ਮੂੰਹ ਜੋਰ ਬਰਕਤੇ, ਹਮੇਸ਼ਾਂ ਘਰ ਵਿਚ ਕਲਾ-ਕਲੇਸ਼ ਮਚਾਈ ਰਖਦੀ।੫੪