ਪੰਨਾ:ਅੱਗ ਦੇ ਆਸ਼ਿਕ.pdf/52

(ਪੰਨਾ:Agg te ashik.pdf/52 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਕੰਧ ਟੱਪ ਕੇ ਆਈ ਸਾਂ, ਕੰਧ ਟੱਪ ਕੇ ਚਲੀ ਜਾਊ।' ਰੇਸ਼ਮਾਂ ਨੇ ਅਹਿਸਤਾ ਨਾਲ ਬੂਹਾ ਖੋਹਲਿਆ ਅਤੇ ਤੁਰ ਗਈ। ਸ਼ਮੀਰ ਨੂੰ ਸਾਰੀ ਰਾਤ ਨੀਂਦ ਨਾ ਆਈ। ਉਸ ਸਾਰੀ ਗੱਲ ਖੈਰੂ ਨੂੰ ਦੱਸ ਦੇਣ ਦਾ ਫੈਸਲਾ ਕਰ ਲਿਆ।

ਤੇ ਅਗਲੇ ਦਿਨ ਜਦ ਉਸ ਸਾਰੀ ਗੱਲ ਖੇਰੂ ਨਾਲ ਖੋਹਲੀ ਤਾਂ ਉਹਦੀਆਂ ਅੱਖਾਂ ਹੈਰਾਨੀ ਨਾਲ ਹੱਡੀਆਂ ਗਈਆਂ ਅਤੇ ਉਸ ਆਖਿਆ-'ਜੇ ਇਹ ਗੱਲ ਆ ਤਾਂ ਮੈਂ ਕਿੱਥੇ ਨੱਕ ਦਉਂ, ਲੋਕਾਂ ਨੂੰ ਕੀ ਦਊਂ? ਕੀ ਆਖ ਕੀਹਦਾ ਪਾਪੁ ਆ-ਤੇਰਾ ਕਿ ਗੁਲਾਮ ਦਾ?

'ਸ਼ਮੀਰ ਦਾ ਜੀ ਕੀਤਾ ਉਹ ਉਹਦੀ ਜ਼ਬਾਨ ਖਿੱਚ ਸੁਟੇ। ਉਹ ਭਰਿਆ ਪੀਤਾ ਤੁਰ ਗਿਆ। ਸਾਰੀ ਦਿਹਾੜੀ ਕੋਈ ਗੱਲ ਉਹਦੀ ਅਕਲ ਫਿਕਰ ਵਿਚ ਨਾ ਆਈ। ਨੇਕੀ ਦੇ ਬਦਲੇ ਇਕ ਤੋਹਮਤ, ਇਕ ਕਲੰਕ! ਉਹ ਕਰੇ ਤਾਂ ਕੀ ਕਰੇ? ਪਰ ਇਸ ਪ੍ਰਸ਼ਨ ਦਾ ਉਹਨੂੰ ਕੋਈ ਜਵਾਬ ਨਾ ਔਹੜਿਆ।

੪੬