ਕਿਹਾ, 'ਰੇਸ਼ਮਾਂ, ਤੂੰ ਹੁਣ ਆਪਣਾ ਬਿਲਾ ਕਰ ਕੋਈ......ਇਹ ਤਾਂ ਆਪ ਵਿਚਾਰੀਆਂ ਬੇ-ਆਸਰ ਹੋ ਗਈਆਂ ਨੇ ਤੇ ਤੈਨੂੰ ਕਦੋਂ ਤੱਕ ਟੁੱਕ ਦੇਣਗੀਆਂ?'
ਇਹ ਸੁਣ ਕੇ ਰੇਸ਼ਮਾਂ ਦੀ ਖਾਨਿਓ ਗਈ। ਇਕ ਤਰੇਲੀ ਉਹਦੇ ਮੱਥੇ 'ਤੇ ਚਮਕੀ ਅਤੇ ਖੁਸ਼ਕ ਬੁਲਾਂ ਤੇ ਜ਼ਬਾਨ ਫੇਰਦਿਆਂ ਉਹ ਬੋਲੀ ! ..ਤੇ ਕਿਉਂ ਮੇਰਾ ਇਸ ਘਰ ਵਿਚ ਕੋਈ ਹਿੱਸਾ ਨਹੀਂ ?......ਮੈਂ ਇਹਨਾਂ ਦੇ ਰਹਿਮ ਤੇ ਨਹੀਂ ਰਵਾਂਗੇ...ਮੈਂ ਅਖੀ ਸੁਖਾਲੀ ਦਰ ਗੁਜ਼ਰ ਕਰ ਲਵਾਂਗੇ, ਪਰ ਮੈਂ ਇਸ ਹਵੇਲੀ ਚੋਂ ਬਾਹਰ ਪੈਰ ਨਹੀਂ ਧਰਨਾ।
‘ਬੀਬੀ ਗੁੱਸਾ ਨਾ ਕਰ; ਅਸੀਂ ਤਾਂ ਭਲੇ-ਮਾਣਸਾਂ ਆਂਗੂ ਸਮਝਾਉਂਦੇ ਆਂ......ਭਲਾ ਰਖੇਲੀਆਂ ਦੇ ਵੀ ਹਿੱਸੇ ਹੁੰਦੇ ਆ ਜ਼ਮੀਨਾਂ ਜਾਇਦਾਤਾਂ ਵਿਚ ?'
“ਪਰ ਬਾਈ ਮੈਂ ਰਖੇਲੀ ਕਿਵੇਂ ਹੋਈ ?......ਕੀ ਇਸ ਘਰ ਦੇ ਮਾਲਕ ਨੇ ਨਿਕਾਹ ਨਹੀਂ ਪੜ੍ਹਿਆ ਮੇਰੇ ਨਾਲ ?'
‘ਮੂਲ ਖਾਂਦੀਆਂ ਔਰਤਾਂ ਦਾ ਨਕਾਹ ਕਾਹਦਾ ਹੁੰਦਾ? ਇਸ ਵਾਰ ਮੁਰਾਦ ਦੀ ਅਵਾਜ਼ ਵਿਚ ਖਰਵਾਪਣ ਸੀ।
ਰੇਸ਼ਮਾਂ ਆਪਣੀ ਗਲ 'ਤੇ ਅੜੀ ਹੋਈ ਸੀ ਅਤੇ ਮੁਰਾਦ ਆਪਣੀ ਜਿੱਦ ਉਤੇ । ਗੱਲਾਂ ਦਾ ਸਿਲਸਿਲਾ ਗਰਮਾ-ਗਰਮੀਂ ਅਤੇ ਝਗੜੇ ਤੱਕ ਪਹੁੰਚ ਗਿਆ । ਮੁਰਾਦ ਨੇ ਗੁਸੇ ਵਿਚ ਤੋਂ ਫੜ ਕੇ ਧੂਹਦਿਆਂ ਉਹਨੂੰ ਹਵੇਲੀਓ ਬਾਹਰ ਕੱਢ ਦਿੱਤਾ। ਹਵੇਲੀ ਦੇ ਵਡੇ ਤਾਕ 'ਠੱਕ' ਕਰਕੇ ਬੰਦ ਹੋ ਗਏ । ਹੋਂਦੀ ਤੇ ਕੁਰਲਾਉਂਦੀ ਰੇਸ਼ਮਾਂ ਦੀ ਅਵਾਜ਼ ਲਾਗਲੇ ਘਰਾਂ ਵਿਚ ਸੁਣੀਦੀ ਸੀ । ਉਸ ਬੂਹੇ ਨੂੰ ਬੜਾ ਭੰਨਿਆ, ਟੱਕਰਾਂ ਮਾਰੀਆਂ, ਹਾੜੇ ਕਢੇ ਪਰ ਬੂਹਾ ਨਾ ਖੁਲ੍ਹਿਆ । ਦੁੱਖਾਂ ਦੀ ਮਾਰੀ ਰੇਸ਼ਮਾਂ ਲਈ ਮਿਹਰੂ ਬਿਵਾ ਹੋਰ ਕਿਹੜਾ ਠਿਕਾਣਾ ਸੀ!
ਮਿਹਰੂ ਵਿਚ ਏਨੀ ਸੱਤਿਆ ਨਹੀਂ ਸੀ ਕਿ ਉਹ ਮੁਰਾਦ ਨਾਲ ਕੋਈ ਝਗੜਾ ਖੜਾ ਕਰਦਾ। ਸੋ, ਰੇਸ਼ਮਾਂ ਲਹੂ ਦੇ ਘੁੱਟ ਭਰ ਕੇ ਦਿਨ੪੬