ਪੰਨਾ:ਅੱਗ ਦੇ ਆਸ਼ਿਕ.pdf/42

(ਪੰਨਾ:Agg te ashik.pdf/42 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸਾਨੂੰ ਕੁੜੀ ਦੇ ਬਾਪ ਦੀ ਦਰਖਾਸਤ ਮਿਲੀ ਆ ਕਿ ਉਹਦੀ ਕੁੜੀ ਨੂੰ ਜਬਰੀ ਵੇਚਿਆ ਜਾ ਰਿਹਾ। ਸਰਕਾਰ ਦਾ ਇਹ ਫਰਜ਼ ਆ ਕਿ ਅਮਨ ਕਾਨੂੰਨ ਬਰਕਰਾਰ ਰਖੇ। ਪੁਲਿਸ ਅਫ਼ਸਰ ਰੋਂਦੇ ਮਿਹਰੂ ਨੂੰ ਕਹਿ ਰਿਹਾ ਸੀ।\

'ਕੁੜੀ ਮੇਰੀ ਆ ਜਨਾਬ, ਮਿਹਰੂ ਨੇ ਕਿਹਾ।

“ਕਿਉਂ ਕੁੜੀਏ! ਇਹ ਤੇਰਾ ਬਾਪ ਆ? ਕਪਤਾਨ ਨੇ ਘੁਰਕਦਿਆਂ ਰੇਸ਼ਮਾਂ ਨੂੰ ਪੁਛਿਆ-

ਰੇਸ਼ਮਾਂ ਨੇ ਹਾਂ ਵਿਚ ਸਿਰ ਹਿਲਾ ਦਿੱਤਾ।

'ਹਰਾਮਜ਼ਾਦੀਏ, ਲੁੱਚੀਏ ਚਾਰ ਵਲੈਤ ਦੀਏ, ਆਹ ਸਾਂਈਂ ਤੇਰਾ ਕੀ ਲੱਗਦਾ?\

'ਕੁਛ ਨਹੀਂ, ਮੇਰਾ ਕੁਛ ਨਹੀਂ ਲੱਗਦਾ।' ਦੀ ਰੇਸ਼ਮਾਂ ਕਹਿ ਰਹੀ ਸੀ।

'ਜਨਾਬ, ਮੈਂ ਬਾਪ ਆਂ ਇਹਦਾ......ਇਹ ਛੋਟੀ ਸੀ ਉਦੋਂ, ਜਦੋਂ ਇਹਦੀ ਮਾਂ ਮਰ ਗਈ। ਉਹਨੇ ਮਰਨ ਲਗਿਆਂ ਕਿਹਾ ਸੀ-"ਮੇਰੀ ਕੁੜੀ ਨੂੰ ਮੇਰੀ ਭੈਣ ਨੂੰ ਦੇ ਦੇਵੀਂ' ।ਇਹਨਾਂ ਦੀ ਔਲਾਦ ਨਹੀਂ ਸੀ। ਮੈਂ, ਇੰਜ ਈ ਕੀਤਾ ਜਨਾਬ......ਅਤੇ ਆਪ ਜਾਹਰੇਪੀਰ ਰਹਿਣ ਲੱਗ ਪਿਆ। ਕੁੜੀ ਪਾਲੀ ਇਹਨਾਂ ਨੇ ਆਂ, ਪਰ ਹੈ ਮੇਰੀ ਸਰਕਾਰ......ਤੇ ਮੈਂ ਆਪਣੀ ਮਰਜ਼ੀ ਮੁਤਾਬਕ ਨਿਕਾਹ ਪੜੈ।' ਤੋਤੇ ਵਾਂਗ ਰਟਾਈ ਸਾਰੀ ਗੱਲ ਸਾਂਈਂ ਨੇ ਕਹਿ ਦਿੱਤੀ।

ਇੱਕੜ ਦੁੱਕੜ ਕੁਝ ਹੋਰ ਲੋਕ ਵੀ ਉਥੇ ਆਣ ਜੁੜੇ। ਉਹਨਾਂ ਸਾਂਈਂ ਨੂੰ ਅੱਜ ਪਹਿਲੇ ਦਿਨ ਬੋਲਦਿਆਂ ਸੁਣਿਆਂ ਸੀ। ਉਹ ਉਹਨੂੰ ਅੱਜ ਤੱਕ ਗੰਗਾ ਹੀ ਸਮਝਦੇ ਰਹੇ ਸਨ।

'ਕੁੜੀ ਪਾਲੀ ਤਾਂ ਜਨਾਬ ਮਿਹਰੂ ਨੇ ਤੇ ਇਹ...'

'ਬੱਕ ਨਹੀਂ, ਕੁੱਤੇ!' ਫੋਜ 'ਚੋਂ ਨਾਵਾਂ ਕਟਵਾ ਕੇ ਆਏ ਕਿਸ਼ਨ ਸਿੰਘ

੪੧