ਪੰਨਾ:ਅੱਗ ਦੇ ਆਸ਼ਿਕ.pdf/40

(ਪੰਨਾ:Agg te ashik.pdf/40 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭.

ਬਾਬੇ ਵਰਿਆਮੇਂ ਦੀ ਹੁਕਮ ਦੀ ਤਰੀਕ ਸੀ। ਲਗ ਪਗ ਸਾਰੇ ਲੋਕ ਤਰੀਕੇ ਗਏ ਹੋਏ ਸਨ। ਛਾਹ ਵੇਲੇ, ਪੁਲਿਸ ਦੀ ਇਕ ਧਾੜ ਮਿਹਰੂ ਦੇ ਘਰ ਅਗੇ ਆਣ ਰੁਕੀ। ਚੌਧਰੀ ਅਤੇ ਰਣ ਸਿੰਘ ਦੀਆਂ ਘੜੀਆਂ ਪੁਲਿਸ ਕਪਤਾਨ ਦੀ ਬਰੋਬਰ ਖਲੋਤੀਆਂ ਹੋਈਆਂ ਸਨ। ਗੰਗਾ ਸਾਂਈ ਰਣ ਸਿੰਘ ਦੇ ਮਗਰ ਬੈਠਾ ਹੋਇਆ ਸੀ।

ਮਿਹਰਦੀਨਾ ਬਾਰ ਖੋਹਲ-ਕਪਤਾਨ ਸਾਹਬ ਆਏ ਆ ਇਹ ਝੰਡੂ ਚੌਕੀਦਾਰ ਦੀ ਅਵਾਜ਼ ਸੀ। ਮਿਹਰੂ ਦਾ ਮੱਥਾ ਠਣਕਿਆ ਅਤੇ ਉਹ ਢਾਕਾਂ ਉਤੇ ਹੱਥ ਰੱਖੀ ਕੁੱਬੇ ਲੱਕ ਦਰਵਾਜ਼ੇ ਵੱਲ ਵਧਿਆ। ਜੈਨਾ ਅਤੇ ਰੇਸ਼ਮਾਂ ਦਾ ਸਾਹ ਟੰਗਿਆ ਗਿਆ ਅਤੇ ਉਹ ਰਸੋਈ ਦੀ ਥੰਮੀ ਓਹਲੇ ਕੰਬਣ ਲੱਗ ਪਈਆਂ।

'ਸ......ਲਾਮ ਸਰਕਾਰ!' ਦੋਵੇਂ ਸ਼ਬਦ ਜਿਵੇਂ ਅੜ ਕੇ ਉਹਦੇ ਸੰਘੋਂ ਨਿਕਲੇ ਹੋਣ।

'ਤੂੰ ਮਿਹਰਦੀਨ ਏ? ਪੁਲਿਸ ਅਫ਼ਸਰ ਨੇ ਪੁਛਿਆ।

੩੯