ਪੰਨਾ:ਅੱਗ ਦੇ ਆਸ਼ਿਕ.pdf/138

(ਪੰਨਾ:Agg te ashik.pdf/138 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬.

'ਡਿਓੜੀ ਦਾ ਕੁੰਡਾ ਅੜਾ ਲਈਂ......ਅਸੀਂ ਛੇਤੀ ਵੇਲ ਪਾ ਕੇ ਮੁੜ ਆਉਣਾ।' ਅਮਰੋ ਸਰਵਣ ਨੂੰ ਸਮਝਾਉਂਦੀ, ਪਵਿੱਤਰ ਨੂੰ ਨਾਲ ਲੈ, ਪਿੰਡ ਵਿਚ ਕਿਸੇ ਦੇ ਘਰ ਗਾਉਣ ਤੁਰ ਗਈ।

ਰਸੋਈ ਵਿਚ ਜਗਦੇ ਦੀਵੇ ਦੀ ਲੋਅ, ਦਲ੍ਹੀਜਾਂ ਵਿਚ ਸਿਰ ਦੁਆਲ ਕੜਿੰਗੜੀ ਪਾ ਕੇ ਖਲੋਤੀ ਨੂਰਾਂ ਦੇ ਚਿਹਰੇ ਨੂੰ ਰੁਸ਼ਨਾ ਰਹੀ ਸੀ। ਉਹਦਾ ਸਿਰ ਚੌਗਾਠ ਦੇ ਉਪਰਲੇ ਸੇਰੂ ਨਾਲ ਲਗੂੰ ਲਗੂੰ ਕਰਦਾ ਜਾਪਦਾ। ਉਹ ਡਿਓੜੀ ਦਾ ਕੁੰਡਾ ਮਾਰ ਕੇ ਤੁਰੇ ਆਉਂਦੇ ਸਰਵਣ ਵਲ ਇੱਕ-ਟਿੱਕੀ ਲਾ ਕੇ ਵੇਖ ਰਹੀ ਸੀ। ਕੁਝ ਚਿਰਾਂ ਤੋਂ ਦੋਵਾਂ ਵਿਚ ਸੰਗ ਦਾ ਤਣਿਆਂ ਪੜਦਾ ਲਗ ਪਗੇ ਅਲੋਪ ਹੋ ਗਿਆ ਸੀ ਅਤੇ ਉਹ ਕਈ ਵਾਰ ਮੌਕਾ ਪਾ ਕੇ ਇਕ ਦੂਜੇ ਦੇ ਗਲ ਲਗ ਲੈਂਦੇ, ਇਕ ਦੂਜੇ ਨੂੰ ਚੁੰਮ ਲੈਂਦੇ।

ਸਰਵਣ ਵਿਹੜੇ ਵਿਚ ਪਈ ਮੰਜੀ ਉਤੇ ਲੇਟ ਗਿਆ। ਜਦ ਚੁੰਨੀ ਟੁਕਦੀ ਨੂਰਾਂ ਨਾਲ ਉਹਦੀ ਨਜ਼ਰ ਮਿਲੀ ਤਾਂ ਜਿਵੇਂ ਉਹਦੇ ਸਰੀਰ ਦੀ

੧੩੩