ਪੰਨਾ:ਅੱਗ ਦੇ ਆਸ਼ਿਕ.pdf/123

(ਪੰਨਾ:Agg te ashik.pdf/123 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਇੰਜ ਤਾਂ ਭਾਬੀ ਮੈਂ ਰੋਜ਼ ਆ ਜਿਆ ਕਰੂ ਸਿੱਧਾ ਕਾਲਜੋਂ ......ਪਰ ਫਿਰ ਸਾਨੂੰ ਦੁੱਧ ਮਲਾਈਆਂ ਕਿਸੇ ਨਹੀਂ ਦੇਣੇ।'

'ਡੱਕਰਿਆ, ਸਾਡੇ ਕੋਈ ਦੁੱਧ ਦਾ ਕਾਲ ਆ...... ਹੁਣ ਤਾਂ ਦੋ ਲਵੇਰੀਆਂ। ਸੱਚ ਤੇਰੇ ਵੀਰ ਲਈ ਥੋਹੜਾ ਘਿਉ ਜੋੜਿਆ......ਉਹਦਾ ਤਾਂ ਅਜੇ ਆਉਣ ਦਾ ਥਹੁ ਨਹੀ ...... ਤੂੰ ਲੈ ਜਾਵੀਂ?...ਸਾਡੇ ਕਿਹੜਾ ਕੋਈ ਖਾਣ ਆਲਾ ਹੋਰ।'

ਦੋਵਾਂ ਦੀਆਂ ਗੱਲਾਂ ਸੁਣ ਪਵਿੱਤਰ ਸਰੂਰ ਸਰੂਰ ਹੋ ਰਹੀ ਸੀ। ਉਹ ਚੰਨੀ ਨੂੰ ਉਂਗਲ ਦੁਆਲੇ ਵਲਦੀ, ਨਿੱਕਾ ਨਿੱਕਾ ਹੱਸ ਰਹੀ ਸੀ। ਦੁੱਧ ਦਾ ਛੰਨਾ ਖਾਲੀ ਹੋ ਗਿਆ। ਛੰਨੇ ਨੂੰ ਭੁੰਜੇ ਰਖ ਉਹਨੇ ਸੰਗਦੇ ਸੰਗਦੇ ਪਵਿੱਤਰ ਵਲ ਝਾਕਿਆ। ਪਰ ਜਿਵੇਂ ਉਹ ਪਵਿੱਤਰ ਦਾ ਜਲੌ ਝਲ ਨਾ ਸਕਿਆ ਹੋਵੇ। ਉਹਦੀਆਂ ਅੱਖਾਂ ਝੁਕ ਗਈਆਂ।

"ਅੱਛਾ ਭਾਬੀ, ਲਿਆ ਦੇ ਫਿਰ ਘਿਉ ...।' ਹਰਮੀਤ ਨੇ ਕੇਸਰੋ ਨੂੰ ਆਖਿਆ-'ਮੈਂ ਨਹੀਂ ਅੱਜ ਜਾਣ ਦੇਣਾ...ਆਇਆ ਕਦੋਂ, ਤੇ ਤੁਰ ਵੀ ਪਿਆ .. ਤੂੰ ਰਾਤ ਜਾ ਕੇ ਹੁਣ ਕੀ ਪੜ੍ਹ ਸੁਟਣਾ?' ਕੇਸਰੋ ਦੇ ਕਹਿਣ ਵਿਚ ਇਕ ਤਰਲਾ ਸੀ।

ਬਨ੍ਹੇਰੇ 'ਤੇ ਖੜੀ ਪਵਿੱਤਰ ਦਾ ਦਿਲ ਚੌਂਕ ਉਠਿਆ ਸੀ, 'ਹਾਏ! ਕਿੱਡਾ ਸੋਹਣਾ!'

ਹਰਮੀਤ ਨੇ ਕੇਸਰੋ ਦੀ ਗੱਲ ਦਾ ਅਜੇ ਕਈ ਜਵਾਬ ਨਹੀਂ ਸੀ ਦਿਤਾ। 'ਸਵੇਰੇ ਸਵਖ਼ਤੇ ਚਲਾ ਜਾਵੀਂ, ਮੈਂ ਨਹੀਂ ਰੋਕਦੀ। ਅਜ ਬਾਪੂ ਵੀ ਵਾਂਹਡੇ ਗਿਆ...ਮੈਂ ਕੁੜੀਆਂ ਦੇ ਚਰਖੇ 'ਕਠੇ ਕਰਦੀ ਫਿਰਦੀ ਜਾਂ ਰਾਤ ਲੰਘਾਉਣ ਲਈ।' ਕੇਸਰ ਨੇ ਇਕ ਨੱਪੀ ਪੀੜ ਕਹਿ ਦਿਤੀ।

'ਰਹਿਣ ਨੂੰ ਤਾਂ ਮੈਂ ਰਹਿ ਪੈਂਦਾ, ਪਰ ਕਲ ਈ ਸਾਡੇ ਇਮਤਿਹਾਨ ਸ਼ੁਰੂ ਨੇ ......ਮੈਂ ਫਿਰ ਕਿਸੇ ਦਿਨ ਛੇਤੀ ਈ ਆ ਜਾਊਂ ਇਮਤਿਹਾਨਾਂ ਪਿਛੋਂ।'

੧੧੮