ਪੰਨਾ:ਅੱਗ ਦੇ ਆਸ਼ਿਕ.pdf/106

(ਪੰਨਾ:Agg te ashik.pdf/106 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮.

ਇਕ ਰਾਤ ਸ਼ਮੀਰਾ ਅਚਾਨਕ ਘਰ ਆ ਗਿਆ। ਉਹਦੀ ਅਚਾਨਕੇ ਆਂਵਦ 'ਤੇ ਅਮਰ ਹੱਕੀ-ਬੱਕੀ ਰਹਿ ਗਈ। ਅੰਦਰ ਹੀ ਅੰਦਰ ਉਹਦੀ ਖੁਸ਼ੀ ਕਈ ਜਰਬਾਂ ਖਾ ਗਈ। ਕਿੰਨਾ ਰੋਈ ਸੀ ਉਹ ਉਸਦੇ ਗਲ ਲੱਗ ਕੇ! ਸ਼ਮੀਰੇ ਨੇ ਉਹਨੂੰ ਦਸਿਆ ਕਿ ਕਿਸਤਰ੍ਹਾਂ ਇਕ ਰਾਤ ਜਦ ਉਹਨਾਂ ਨੂੰ ਕਿਸੇ ਹੋਰ ਜਿਹਲ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਵੈਗਨ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਰਾਤ ਦੇ ਹਨੇਰੇ ਵਿਚ ਕਿੰਜ ਬਚ-ਬਚਾ ਕੇ ਨਿਕਲ ਆਇਆ ਸੀ, ਉਸ ਕਿੰਜ ਆਪਣੀਆਂ ਹੱਥਕੜੀਆਂ ਤੋਂ ਬੇੜੀਆਂ ਨੂੰ ਕਟਵਾਇਆ ਸੀ। ਉਹਦੀਆਂ ਗੱਲਾਂ ਨੂੰ ਸੁਣ ਕੇ ਅਮਰ ਦਾ ਮੂੰਹ ਲੱਥ ਗਿਆ।

ਨਿਰਛੱਲ ਅਤੇ ਨਿਰ-ਕਪਟ ਸ਼ਮੀਰ ਕੈਦ ਹੋਣ ਤੋਂ ਪਹਿਲਾਂ ਇਕ ਫੁਲ ਸੀ, ਪਿਆਰ ਦੀ ਖੁਸ਼ਬੋਈ ਵੰਡਦਾ ਫੁਲ! ਤੇ ਪੁਲਿਸ ਦੇ ਪੰਜੇ 'ਚੋਂ ਬਚ ਨਿਕਲਣ ਤਕ ਉਹ ਇਕ ਗੁਸੇ ਦਾ ਅੰਗਿਆਰ ਬਣ ਚੁੱਕਾ ਸੀ। ਜਿਹਲ ਵਿਚ ਉਹਨੇ ਆਪਣੇ ਵਰਗੇ ਅਨੇਕਾਂ ਨੌਜਵਾਨਾਂ ਨੂੰ ਆਪਣੀਆਂ ਜਵਾਨੀਆਂ ਗਾਲਦੇ

੧੦੧