ਪੰਨਾ:ਅੱਗ ਦੇ ਆਸ਼ਿਕ.pdf/104

(ਪੰਨਾ:Agg te ashik.pdf/104 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੀ....ਢਿੱਡ 'ਚ ਭੁੱਖ ਦਾ ਝੁਲਕਾ ਫਿਰਿਆ ਪਰ ਉਹਨੇ ਕੋਈ ਪ੍ਰਵਾਹ ਨਾ ਕੀਤੀ। ਦਿਨ ਢਲਦੇ ਨਾਲ ਸਾਰੇ ਮੁੰਡੇ ਘਰੀਂ ਪਹੁੰਚ ਗਏ।

ਪਵਿੱਤਰ ਨੇ ਰੋ ਰੋ ਸਾਰੀ ਗਲ ਮਾਂ ਨੂੰ ਸੁਣਾਈ। ਅਮਰ ਮੱਥੇ ਨੂੰ ਦੁਹੱਥੜ ਮਾਰ ਕੇ ਰਹਿ ਗਈ। ਜਿਉਂ ਜਿਉਂ ਹਨੇਰਾ ਹੁੰਦਾ ਗਿਆ, ਅਮਰੋ ਨੂੰ ਮੰਡੇ ਦੀ ਚਿੰਤਾ ਹੋਣ ਲਗੀ। ਅਮਰੋ ਦਾ ਗੁਸਾ ਠੰਡਾ ਹੋ ਚੁਕਾ ਸੀ ਅਤੇ ਉਹ ਸਰਵਣ ਨੂੰ ਵੇਖਣ ਲਈ ਬੇਹਬਲ ਹੋ ਉਠੀ।

ਜਦ ਚਾਨਣ ਅਤੇ ਹਨੇਰਾ ਘੁਲ ਮਿਲ ਗਏ ਤਾਂ ਸਰਵਣ ਝੋਲਾ ਮੋਢੇ ਪਾਈ, ਪਿਛੇ ਹੱਥਾਂ ਦੀ ਕੜਿੰਗੜੀ ਪਾ ਕੇ ਊਂਧੀ ਪਾਈ ਪੈਰ ਘਸੀਟਦਾ ਦਲੀਜਾਂ ਨਾਲ ਆਣ ਲੱਗਾ।

ਅਮਰੋ ਉਡੀਕ ਉਡੀਕ ਰੋਣ ਹਾਕੀ ਹੋ ਗਈ ਸੀ ਅਤੇ ਉਹ ਸਿਰ 'ਤੇ ਚਾਦਰ ਲੈ ਸਰਵਣ ਨੂੰ ਲੱਭਣ ਤੁਰ ਪਈ। ਬੂਹਿਓਂ ਬਾਹਰ ਪੈਰ ਧਰਦਿਆਂ ਸਾਹਮਣੇ ਖੜੇ ਸਰਵਣ ਨੂੰ ਵੇਖ ਕੇ, ਉਹਦਾ ਚਿਹਰਾ ਖਿੜ ਗਿਆ ਅਤੇ ਉਹਨੇ ਘੱਟ ਕੇ ਸਰਵਣ ਨੂੰ ਜੱਫੀ ਵਿਚ ਲੈ ਲਿਆ, ਮੂੰਹ ਚੁੰਮਿਆ ਅਤੇ ਪਲੋਸਦੀ ਹੋਈ ਉਹਨੂੰ ਅੰਦਰ ਲੈ ਆਈ।

ਸਰਵਣ ਮਾਂ ਕੋਲੋਂ ਡਰਦਾ ਘਰ ਨਹੀਂ ਸੀ ਆ ਰਿਹਾ, ਪਰ ਜਿਸ ਗੱਲ ਦੀ ਉਹਨੂੰ ਆਸ ਸੀ, ਹੋਇਆ ਬਿਲਕੁਲ ਉਸਤੋਂ ਉਲਟ। ਅਗਲੇ ਦਿਨ ਸਰਵਣ ਸਕੂਲ ਨਾ ਗਿਆ।

ਪ੍ਰਿੰਸੀਪਲ ਰੋਜ਼ ਹੀ ਪਵਿੱਤਰ ਨੂੰ ਆਨੇ ਬਹਾਨੇ ਝੜਕਣ ਲੱਗਾ। ਕੁੜੀਆਂ ਵੀ ਪਵਿੱਤਰ ਲਾਗੇ ਬਹਿਣੋਂ ਝਿਜਕਦੀਆਂ ਸਨ। ਪਿੰਡ ਆਉਂਦਿਆਂ ਵੀ ਉਹਨੂੰ ਬਹੁਤੀ ਵਾਰ ਇਕੱਲਿਆਂ ਹੀ ਆਉਣਾ ਪੈਂਦਾ। ਤੇ ਆਖਰ ਇਕ ਦਿਨ ਉਹਨੇ ਵੀ ਹਥਿਆਰ ਸੁਟ ਦਿਤੇ ਅਤੇ ਸਕੂਲ ਜਾਣ ਤੋਂ ਮਾਂ ਨੂੰ ਸਾਫ ਇਨਕਾਰ ਕਰ ਦਿਤਾ।

ਦਸਵੀਂ ਦਾ ਇਮਤਿਹਾਨ ਹੋਇਆ। ਨਤੀਜੇ ਨਿਕਲੇ, ਕੰਵਰ ਅਤੇ

੯੯