ਪੰਨਾ:ਅੱਗ ਦੇ ਆਸ਼ਿਕ.pdf/103

(ਪੰਨਾ:Agg te ashik.pdf/103 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਦੋਵੇਂ ਦੱਗੜ ਦੱਗੜ ਕਰਦੇ ਪੌੜੀ ਉਤਰ ਗਏ।

‘ਬੀਬੀ ਇਹਨੂੰ ਹਟਾ ਲਾ...ਇਹ ਐਵੇਂ ਕੰਵਰ ਦਾ ਝੂਠਾ ਨਾਂ ਲਾਉਂਦੀ ਹੜਤਾਲ ਦਾ।' ਸ਼ਿਵਦੇਵ ਨੇ ਮਾਂ ਕੋਲ ਗਿਲਾ ਕੀਤਾ।

'ਮੈਂ ਤਾਂ ਬੀਬੀ ਸੱਚ ਆਖਿਆ...ਸਾਰੇ ਮੁੰਡੇ ਕੁੜੀਆਂ ਈ ਇਹ ਆਂਹਦੇ ਸਨ ਕਿ ਕੰਵਰ ਨੂੰ ਪ੍ਰਿੰਸੀਪਲ ਨੇ ਸਦਿਆ ਸੀ ਅਤੇ ਉਹਨੇ ਸਰਵਣ ਦਾ ਨਾਂ ਲਾਇਆ।

'ਚੁੱਪ ਕਰਕੇ ਬਹੁ ਨੀਂ... ਚਪੇੜ ਮਾਰੂੰਗੀ ਬੂਥੇ ਤੇ ਬਹੁਤੀ ਡੰਡ ਪਾਉਨੀ।' ਪ੍ਰੀਪਾਲ ਦੀ ਮਾਂ ਨੇ ਉਹਨੂੰ ਝਿੜਕਿਆ।

ਪ੍ਰੀਪਾਲ ਕੁਝ ਝੇਪ ਗਈ ਅਤੇ ਸ਼ਿਵਦੇਵ ਨੂੰ ਇਕ ਤਰ੍ਹਾਂ ਨਾਲ ਧਰਾਸ ਹੋ ਗਿਆ।

ਅਗਲੇ ਦਿਨ ਸਾਰੇ ਮੁੰਡੇ ਸਕੂਲ ਚਲੇ ਗਏ। ਸਰਵਣ ਸਹਿਮਿਆਂ ਸਹਿਮਿਆਂ ਬੈਠਾ ਸੀ। ਪ੍ਰਿੰਸੀਪਲ ਵਡੀ ਗੋਗੜ ਤੋਂ ਢਿਲਕੀ ਪੈਂਟ, ਠੀਕ ਕਰਦਿਆਂ ਦਸਵੀਂ ਜਮਾਤ ਵਿਚ ਆਇਆ। ਉਹਦੀਆਂ ਨਾਸਾਂ ਫਰਕ ਰਹੀਆਂ ਸਨ!

ਸਰਵਣ ਨੇ ਪ੍ਰਿੰਸੀਪਲ ਵਲ ਵੇਖ ਕੇ ਊਂਧੀ ਪਾ ਲਈ! ਉਹਦਾ ਖੂਨ ਦੌਰਾ ਕਰਕੇ ਦਿਮਾਗ ਨੂੰ ਚੜ੍ਹ ਰਿਹਾ ਸੀ, ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ।

ਪ੍ਰਿੰਸੀਪਲ ਅਗੇ ਵਧਿਆ ਅਤੇ ਸਰਵਣ ਦਾ ਕੰਨ ਮਰੋੜਦਿਆਂ ਉਹਨੂੰ ਉਤਾਂਹ ਖੜਿਆਂ ਕਰ ਆਖਣ ਲੱਗਾ-'ਕਮਜਾਤ... ਦਫਾ ਹੋ ਜਾਓ ਹਮਾਰੇ ਸਕਲ ਸੇ...ਬਾਗੀ ਕਾ ਲੜਕਾ ਬਾਗੀ ਹੀ ਨਿਕਲੇਗਾ... ਹਮੇਂ ਆਪ ਜੈਸੇ ਨੇਕ ਬਖ਼ਤੋਂ ਕੀ ਜ਼ਰੂਰਤ ਨਹੀਂ।' ਸਰਵਣ ਝੋਲਾ ਮੋਢੇ 'ਤੇ ਪਾ ਕੇ ਕਮਰੇ 'ਚੋਂ ਬਾਹਰ ਆ ਗਿਆ। ਸਾਰੇ ਮੁੰਡੇ ਸਹਿਮੇਂ ਖੜੇ ਸਨ।

ਸਰਵਣ ਸਾਰਾ ਦਿਨ ਘਰ ਨਾ ਆਇਆ। ਸਾਰਾ ਦਿਨ ਅਵਾਰਾਗਰਦੀ

੯੮