ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਹਰਾ ਬਾਗ ਸੱਚਮੁੱਚ ਬਹੁਤ ਵੱਡਾ ਹੈ। ਉਸਦੇ ਆਲੇ-ਦੁਆਲੇ ਅੰਬਾਂ ਅਤੇ ਹੋਰ ਕਈ ਕਿਸਮਾਂ ਦੇ ਦਰੱਖ਼ਤ ਹਨ। ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਮਿਲਣ ਵਾਲਾ ਅਰਜੁਨ ਦਾ ਦਰੱਖ਼ਤ ਵੀ ਵੱਡੇ ਬਾਗ਼ ਵਿੱਚ ਮਿਲ ਜਾਵੇਗਾ। ਵੱਡੇ ਬਾਗ ਵਿੱਚ ਸੂਰਜ ਦੀਆਂ ਕਿਰਨਾਂ ਦਰੱਖ਼ਤਾਂ ਦੀਆਂ ਪੱਤੀਆਂ ਵਿੱਚ ਅਟਕਦੀਆਂ ਰਹਿੰਦੀਆਂ ਹਨ। ਹਵਾ ਚੱਲੇ, ਪੱਤੀਆਂ ਹਿੱਲਣ ਤਾਂ ਮੌਕਾ ਪਾ ਕੇ ਕਿਰਨਾਂ ਛਣ-ਛਣ ਕਰਦੀਆਂ ਥੱਲੇ ਟਪਕਦੀਆਂ ਰਹਿੰਦੀਆਂ ਹਨ। ਬੰਨ੍ਹ ਦੇ ਉਸ ਪਾਰ ਰਾਜ ਘਰਾਣੇ ਦਾ ਸ਼ਮਸ਼ਾਨ ਹੈ। ਉੱਥੇ ਮ੍ਰਿਤਕਾਂ ਦੀ ਯਾਦ ਵਿੱਚ ਅਣਗਿਣਤ ਸੁੰਦਰ ਛੱਤਰੀਆਂ ਬਣੀਆਂ ਹੋਈਆਂ ਹਨ।
ਅਮਰ ਸਾਗਰ ਘੜਸੀਸਰ ਤੋਂ 325 ਸਾਲਾਂ ਬਾਅਦ ਬਣਿਆ।ਕਿਸੇ ਹੋਰ ਦਿਸ਼ਾ ਵਿੱਚ ਵਰ੍ਹਣ ਵਾਲੇ ਮੀਂਹ ਨੂੰ ਰੋਕਣਾ ਤਾਂ ਖੈਰ ਮੁੱਖ ਕੰਮ ਹੋਵੇਗਾ ਹੀ, ਪਰ ਅਮਰ ਸਾਗਰ ਬਣਾਉਣ ਵਾਲੇ ਇਹ ਵੀ ਦੱਸਣ ਚਾਹੁੰਦੇ ਸਨ ਕਿ ਉਪਯੋਗੀ ਅਤੇ ਸੁੰਦਰ ਤਾਲਾਬ ਬਣਬਣਾ