ਪੰਨਾ:Aaj Bhi Khare Hain Talaab (Punjabi).pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਲਾਬਾਂ ਵਾਂਗ ਨਦੀਆਂ ਦੇ ਘਾਟਾਂ ਉੱਤੇ ਵੀ ਘਟੋਈਆ ਬਾਬਾ ਦੀ ਸਥਾਪਨਾ ਹੁੰਦੀ ਰਹੀ ਹੈ। ਹੜ੍ਹ ਦੇ ਦਿਨਾਂ ਵਿੱਚ ਵੱਡੇ ਬਜ਼ੁਰਗ, ਦਾਦਾ-ਦਾਦੀ ਘਾਟ ਉੱਤੇ ਖ਼ੁਦ ਤਾਂ ਨਹੀਂ ਜਾ ਸਕਦੇ, ਉਹ ਉੱਥੋਂ ਵੇਖ ਕੇ ਮੁੜਨ ਵਾਲੇ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ ਅਤੇ ਮੁੰਡੇ-ਕੁੜੀਆਂ ਨੂੰ ਬਹੁਤ ਹੈਰਾਨੀ ਨਾਲ ਹਮੇਸ਼ਾ ਇਹੀ ਪ੍ਰਸ਼ਨ ਪੁੱਛਦੇ ਹਨ,ਪਾਣੀ ਕਿੱਥੇ ਤੱਕ ਚੜ੍ਹ ਗਿਆ ਹੈ? ਕੀ ਘਟੋਈਆ ਬਾਬਾ ਦੇ ਚਰਨਾਂ ਤੱਕ ਆ ਗਿਆ? ) ਉਨ੍ਹਾਂ ਦੇ ਪੈਰ ਜੇਕਰ ਪਾਣੀ ਨੂੰ ਛੋਹ ਲੈਣ ਤਾਂ ਸਮਝੋ ਕੰਮ ਹੋ ਗਿਆ। ਇੰਨਾ ਪਾਣੀ ਆਗਰ ਵਿੱਚ ਹੋ ਜਾਵੇ ਤਾਂ ਸਾਰਾ ਸਾਲ ਕੰਮ ਚੱਲੇਗਾ।

ਪੂਰਾ ਸਾਲ ਆਗਰ ਦੀ ਜਲ ਰਾਸ਼ੀ, ਖ਼ਜ਼ਾਨੇ ਨੂੰ ਮਾਪਣ ਦਾ ਕੰਮ ਕਰਦੇ ਹਨ ਉਨ੍ਹਾਂ ਵਿੱਚ ਵੱਖ-ਵੱਖ ਥਾਵਾਂ 'ਤੇ ਲੱਗੇ ਥੰਮੁ । ਨਾਗਯਸ਼ਟੀ ਬਹੁਤ ਪੁਰਾਣਾ ਸ਼ਬਦ ਹੈ। ਇਹ ਨਵੇਂ ਪੁੱਟੇ ਗਏ ਤਾਲਾਬਾਂ ਦੇ ਪਾਣੀ ਦੀ ਮਾਤਰਾ ਨੂੰ ਮਾਪਣ ਦੇ ਕੰਮ ਆਉਂਦਾ ਹੈ। ਇਸ ਉੱਤੇ ਹਮੇਸ਼ਾ ਨਾਗ ਆਦਿ ਖੋਦੇ ਜਾਂਦੇ ਸਨ। ਜਿਨ੍ਹਾਂ ਉੱਤੇ ਨਾਗ ਨਹੀਂ ਖੋਦੇ ਜਾਂਦੇ ਸਨ, ਉਨ੍ਹਾਂ ਥੰਮਾਂ ਨੂੰ ਯਸ਼ਟੀ ਹੀ ਕਿਹਾ ਜਾਂਦਾ ਸੀ। ਹੌਲੀ-ਹੌਲੀ ਘਸਦਾਘਸਦਾ ਇਹੋ ਸ਼ਬਦ ਲਾਠ ਬਣ ਗਿਆ, ਇਸ ਨੂੰ ਥੰਮ ਵੀ ਕਿਹਾ ਜਾਂਦਾ ਹੈ ਅਤੇ ਜਲ ਥੰਮ ਵੀ। ਕਿਤੇ ਇਸ ਨੂੰ ਪਨਸਾਲ ਜਾਂ ਪੌਸਰਾ ਵੀ ਕਿਹਾ ਜਾਂਦਾ ਹੈ। ਇਹ ਥੰਮ ਵੱਖ-ਵੱਖ ਥਾਂ ਉੱਤੇ ਲਗਦੇ ਹਨ। ਲਾਉਣ ਦੇ ਮੌਕੇ ਵੀ ਵੱਖ ਹਨ ਅਤੇ ਤਰੀਕੇ ਵੀ ਕਈ ਤਰ੍ਹਾਂ ਦੇ ਹਨ।

ਥੰਮ ਤਾਲਾਬ ਦੇ ਵਿਚਕਾਰ ਅਪਉੱਤੇ ਤੇ ਮੋਖੀ ’ਤੇ ਭਾਵ ਜਿੱਥੋਂ ਸਿੰਜਾਈ ਹੁੰਦੀ ਹੈ, ਉੱਥੇ ਅਤੇ ਆਗੌਰ ਉੱਤੇ ਲਾਏ ਜਾਂਦੇ ਹਨ ਹਨ। ਇਨ੍ਹਾਂ ਉੱਤੇ ਫੁੱਟ, ਗਜ਼ ਆਦਿ ਜਿਹੇ ਨੀਰਸ ਨਿਸ਼ਾਨਾਂ ਦੀ ਥਾਂ ਪਦਮ, ਸ਼ੰਖ, ਨਾਗ, ਚੱਕਰ ਜਿਹੇ ਚਿੰਨ੍ਹ ਉਲੀਕੇ ਜਾਂਦੇ ਹਨ। ਵੱਖ-ਵੱਖ ਚਿੰਨ੍ਹ ਪਾਣੀ ਦੀ ਇੱਕ ਨਿਸ਼ਚਿਤ ਡੂੰਘਾਈ ਦੀ ਸੂਚਨਾ ਦਿੰਦੇ ਹਨ। ਸਿੰਜਾਈ ਲਈ ਬਣੇ ਤਾਲਾਬਾਂ ਵਿੱਚ ਥੰਮੂ ਦੇ ਇੱਕ ਮੁੱਖ ਚਿੰਨ੍ਹ ਤੱਕ ਪਾਣੀ ਦੀ ਮਾਤਰਾ ਉੱਤਰ ਜਾਣ ਮਗਰੋਂ ਪਾਣੀ ਦੀ ਵਰਤੋਂ ਤੁਰੰਤ ਰੋਕ ਦਿੱਤੀ ਜਾਂਦੀ ਹੈ ਅਤੇ ਉਸਨੂੰ ਮੁਸ਼ਕਿਲ ਜਾਂ ਸੰਕਟ ਲਈ ਸੁਰੱਖਿਅਤ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਕਿਤੇਕਿਤੇ ਪਾਲ ਉੱਤੇ ਵੀ ਥੰਮ ਲਾਏ ਜਾਂਦੇ ਹਨ, ਪਰ ਪਾਲ ਦੇ ਥੰਮ ਡੁੱਬਣ ਦਾ ਅਰਥ ਹੈ “ਪਾਲੇ’ (ਹੜ੍ਹ), ਪਰਲੋ ਜਾਂ ਸੰਕਟ। ਥੰਮ ਪੱਥਰ ਦੇ ਵੀ ਬਣਦੇ ਸਨ ਅਤੇ ਲੱਕੜੀ ਦੇ ਵੀ। ਲੱਕੜ ਇਸ ਕਿਸਮ ਦੀ ਚੁਣਦੇ ਜੋ ਮਜ਼ਬੂਤ ਹੋਵੇ, ਪਾਣੀ ਵਿੱਚ ਸੜੇ -ਗਲੇ ਨਾ। ਹਮੇਸ਼ਾ ਜਾਮੁਣ, ਸਾਲ, ਤਾੜ ਅਤੇ ਸਰਈ ਦੀ ਲੱਕੜ ਇਸ ਕੰਮ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਇਨ੍ਹਾਂ ਵਿੱਚੋਂ ਸਾਲ ਦੀ ਮਜ਼ਬੂਤੀ ਬਾਰੇ ਕਈ ਕਹਾਵਤਾਂ ਪ੍ਰਚਲਿਤ ਰਹੀਆਂ ਹਨ, ਜੋ ਅਜੇ ਵੀ ਮਰੀਆਂ 67 ਅੱਜ ਵੀ ਖਰੇ ਹਨ