ਪੰਨਾ:Aaj Bhi Khare Hain Talaab (Punjabi).pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਬਾਹਰ ਚਲੇ ਗਏ।

ਹੁਣ ਜੈਸਲਮੇਰ ਆਉਣ ਵਾਲੇ ਸੈਲਾਨੀਆਂ ਨੂੰ ਗਾਈਡ ਉਨ੍ਹਾਂ ਦੇ ਸੁੰਨੇ ਪਿੰਡ ਅਤੇ ਘਰ ਬੜੇ ਫਖਰ ਨਾਲ ਵਿਖਾਉਂਦੇ ਹਨ।ਪਾਲੀਵਾਲ ਉੱਥੋਂ ਨਿਕਲ ਕੇ ਕਿੱਥੇ - ਕਿੱਥੇ ਗਏ , ਇਸ ਦਾ ਠੀਕ ਅੰਦਾਜ਼ਾ ਨਹੀਂ, ਪਰ ਫਿਰ ਵੀ ਇੱਕ ਮੁੱਖ ਧਾਰਾ ਆਗਰਾ ਅਤੇ ਜੌਨਪੁਰ ਵਿੱਚ ਜਾ ਵਸੀ ।

ਮਹਾਰਾਸ਼ਟਰ ਦੇ ਚਿੱਤਪਾਵਨ ਬ੍ਰਾਹਮਣ ਵੀ ਤਾਲਾਬ ਬਣਾਉਣ ਦਾ ਕੰਮ ਕਰਦੇ ਸਨ । ਕੁਝ ਦੂਜੇ ਬ੍ਰਾਹਮਣਾਂ ਨੂੰ ਇਹ ਗੱਲ ਠੀਕ ਨਾ ਲੱਗੀ ਕਿ ਬ੍ਰਾਹਮਣ ਮਿੱਟੀ ਪੁੱਟੇ ਅਤੇ ਢੋਣ ਦਾ ਕੰਮ ਕਰੇ ।ਵਾਸੂਦੇਵ ਚਿੱਤਲੇ ਨਾਂ ਦੇ ਚਿੱਤਪਾਵਨ ਬ੍ਰਾਹਮਣ ਨੇ ਕਈ ਤਾਲਾਬ ਬਾਵੜੀਆਂ ਅਤੇ ਖੂਹ ਬਣਾਏ ਸਨ । ਜਦੋਂ ਉਹ ਪਰਸ਼ੂਰਾਮ ਖੇਤਰ ਵਿੱਚ ਇੱਕ ਵੱਡਾ ਸਰੋਵਰ ਬਣਾ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਅਨੇਕਾਂ ਬ੍ਰਾਹਮਣ ਵੀ ਮਿੱਟੀ ਪੁੱਟ ਰਹੇ ਸਨ ਤਾਂ ਦੇ ਰੁੱਖ ਨਾਂ ਦੇ ਸਥਾਨ ਤੋਂ ਆਏ ਬ੍ਰਾਹਮਣਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਉਦੋਂ ਵਾਸੁਦੇਵ ਬ੍ਰਾਹਮਣ ਨੇ ਉਨ੍ਹਾਂ ਨੂੰ ਸਰਾਪ ਦਿੱਤਾ ਕਿ ਜਿਹੜੇ ਵੀ ਬ੍ਰਾਹਮਣ ਤੇਰਾ ਸਾਥ ਦੇਣਗੇ,ਉਹ ਬਿਲਕੁਲ ਹੀ ਨਿਸਤੇਜ ਹੋ ਕੇ ਲੋਕਾਂ ਦੀ ਨਿੰਦਾ ਦੇ ਪਾਤਰ ਬਣਨਗੇ ।ਉਸ ਚਿੱਤਪਾਵਨ ਬ੍ਰਾਹਮਣ ਦੇ ਸਰਾਪ ਮਗਰੋਂ ਇਹ ਲੋਕ ਦੇਵਰੁੱਖ ਬ੍ਰਾਹਮਣ ਕਹਾਏ ।ਚਿੱਤਪਾਵਨ ਬ੍ਰਾਹਮਣ ਆਪੋ- ਆਪਣੇ ਖੇਤਰਾਂ ਵਿੱਚ ਅਤੇ ਦੇਸ਼ ਦੇ ਹਰ ਮਾਮਲੇ ਵਿੱਚ ਆਪਣੀ ਖਾਸ ਪ੍ਰੇਸ਼ਾਨ ਬਣਾਉਣ ਵਿੱਚ ਸਫਲ ਰਹੇ ਸਨ ।

ਕਿਹਾ ਜਾਂਦਾ ਹੈ ਕਿ ਇਹ ਪੁਸ਼ਕਰਨਾ ਬ੍ਰਾਹਮਣਾਂ ਨੂੰ ਵੀ ਤਾਲਾਬਾਂ ਨੇ ਹੀ ਉਸ ਸਮੇਂ ਦੇ ਸਮਾਜ ਵਿੱਚ ਬ੍ਰਾਹਮਣਾਂ ਦਾ ਦਰਜਾ ਦਿਵਾਇਆ । ਜੈਸਲਮੇਰ ਦੇ ਕੋਲ ਪੋਕਰਨ ਵਿੱਚ ਰਹਿਣ ਵਾਲਾ ਇਹ ਸਮੂਹ ਤਾਲਾਬ ਬਣਾਉਣ ਦਾ ਕੰਮ ਕਰਦਾ ਸੀ । ਉਨ੍ਹਾਂ ਨੂੰ ਪ੍ਰਸਿੱਧ ਤੀਰਥ ਪੁਸ਼ਕਰ ਦਾ ਤਾਲਾਬ ਬਣਾਉਣ ਦਾ ਕੰਮ ਦਿੱਤਾ ਗਿਆ ਸੀ । ਚਾਰੇ ਪਾਸੇ ਰੇਤੇ ਵਾਲੇ ਮੁਸ਼ਕਿਲ ਖੇਤਰ ਵਿੱਚ ਇਨ੍ਹਾਂ ਲੋਕਾਂ ਨੇ ਦਿਨ- ਰਾਤ ਇੱਕ ਕਰਕੇ ਬੇਹੱਦ ਸੁੰਦਰ ਤਾਲਾਬ ਬਣਾਇਆ । ਜਦੋਂ ਉਹ ਭਰਿਆ ਤਾਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਬ੍ਰਾਹਮਣਾਂ ਦਾ ਦਰਜਾ ਦੇ ਦਿੱਤਾ ਗਿਆ । ਪੁਸ਼ਕਰਨਾ ਬ੍ਰਾਹਮਣ ਦੇ ਘਰਾਂ ਵਿੱਚ' ਕੁਦਾਲ' (ਗੈਤੀ)ਰੂਪੀ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ ।

ਆਪਣੇ ਪੂਰੇ ਸਰੀਰ ਉੱਤੇ ਰਾਮ - ਨਾਮ ਖੁਦਵਾਉਣ ਵਾਲੇ ਅਤੇ ਰਾਮ- ਨਾਮ ਦੀ ਚਾਦਰ ਲਪੇਟਣ ਵਾਲੇ ਛੱਤੀਸਗੜ੍ਹ ਦੇ ਰਾਮਨਾਮੀ ਤਾਲਾਬਾਂ ਦੇ ਚੰਗੇ ਜਾਣਕਾਰ ਸਨ ।