ਪੰਨਾ:Aaj Bhi Khare Hain Talaab (Punjabi).pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੁਭ ਕੰਮਾਂ ਦਾ ਸੂਚਕ ਹੁੰਦਾ ਸੀ। ਉਹ ਪਰਜਾ ਅਤੇ ਰਾਜੇ ਨੂੰ ਇੱਕੋ ਘਾਟ ਉੱਤੇ ਲੈ ਆਉਂਦਾ ਸੀ ।

ਇਨੀਂ ਦਿਨੀਂ ਦੇਵਤੇ ਵੀ ਘਾਟ ਉੱਤੇ ਆਉਂਦੇ ਸਨ। ਜਲ ਝੁੱਲਣ ਤਿਉਹਾਰ ਵਿੱਚ ਮੰਦਿਰਾਂ ਦੀਆਂ ਚੱਲ ਮੂਰਤੀਆਂ ਤਾਲਾਬ ਤੱਕ ਲਿਆਂਦੀਆਂ ਜਾਂਦੀਆਂ ਅਤੇ ਉਨ੍ਹਾਂ ਨੂੰ ਪੂਰੇ ਸ਼ਿੰਗਾਰ ਨਾਲ ਝੁੱਲਾ ਝੁਲਾਇਆ ਜਾਂਦਾ । ਭਗਵਾਨ ਜੀ ਵੀ ਸੌਣ ਦੇ  ਝੂਲਿਆਂ ਦੀ ਪੀਂਘ ਦਾ ਆਨੰਦ ਲੈਂਦੇ ਸਨ ।

ਕੋਈ ਤਾਲਾਬ ਇਕੱਲਾ ਨਹੀਂ ਹੈ। ਉਹ ਭਰੇ ਪੂਰੇ ਪਰਿਵਾਰ ਦਾ ਜੀਅ ਹੈ। ਉਸ ਵਿੱਚ ਸਭ ਲਈ ਪਾਣੀ ਹੈ ,ਉਸ ਦਾ ਪਾਣੀ ਸਭ ਵਿੱਚ ਹੈ । ਅਜਿਹੀ ਮਾਨਤਾ ਰੱਖਣ ਵਾਲਿਆਂ ਨੇ ਸੱਚਮੁੱਚ ਇੱਕ ਅਜਿਹਾ ਤਾਲਾਬ ਬਣਾ ਦਿੱਤਾ ਸੀ। ਜਗਨਨਾਥ ਪੁਰੀ ਮੰਦਿਰ ਦੇ ਕੋਲ  ਬਿੰਦੂ ਸਾਗਰ ਵਿੱਚ ਦੇਸ਼ ਭਰ ਦੇ ਸਾਰੇ ਜਲ - ਸਰੋਤਾਂ ਦਾ ਨਦੀਆਂ ਦਾ ਅਤੇ ਸਮੁੰਦਰਾਂ ਦਾ ਪਾਣੀ ਮਿਲਿਆ ਹੈ । ਦੂਰ- ਦੂਰ ਤੋਂ ਵੱਖ -ਵੱਖ ਦਿਸ਼ਾਵਾਂ ਤੋਂ ਪੂਰੀ ਆਉਣ ਵਾਲੇ ਭਗਤ ਆਪਣੇ ਨਾਲ ਆਪਣੇ ਖੇਤਰਾਂ ਦਾ ਪਾਣੀ ਲੈ ਕੇ ਆਉਂਦੇ ਹਨ  ਅਤੇ ਬਿੰਦੂ ਸਾਗਰ ਨੂੰ ਅਰਪਿਤ ਕਰ ਦਿੰਦੇ ਹਨ ।

ਦੇਸ਼ ਦੀ ਏਕਤਾ ਦੀ ਪ੍ਰੀਖਿਆ ਦੀ ਇਸ ਘੜੀ ਵਿੱਚ ਬਿੰਦੂ ਸਾਗਰ ਰਾਸ਼ਟਰੀ ਏਕਤਾ ' ਦਾ ਸਾਗਰ ਅਖਵਾ ਸਕਦਾ ਹੈ ।ਬਿੰਦੂ ਸਾਗਰ ਇੱਕ ਮੁੱਠ ਭਾਰਤ ਦਾ ਪ੍ਰਤੀਕ ਹੈ ।

ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ? ਇਹ ਦੱਸਣਾ ਬੇਹੱਦ ਕਠਿਨ ਹੈ । ਪਰ ਇਸ ਨੂੰ ਮਾਪਣ ਦਾ ਇੱਕ ਸਰੋਤ ਤਲਾਬ ਵੀ ਸੀ। ਨੌਰਾਤਿਆਂ ਤੋਂ ਬਾਅਦ ਜਵਾਰੇ ਵਿਸਰਜਿਤ ਕੀਤੇ ਜਾਂਦੇ ਹਨ । ਰਾਜਸਥਾਨ ਵਿੱਚ ਇਸ ਅਵਸਰ ਤੇ ਲੋਕ  ਤਾਲਾਬ ਦੇ ਕੰਡੇ ਇਕੱਠੇ ਹੁੰਦੇ ਅਤੇ ਭੋਪਾ ਯਾਨੀ ਪੁਜਾਰੀ ਵਿਸਰਜਨ ਤੋਂ ਬਾਅਦ ਪਾਣੀ ਦਾ ਪੱਧਰ ਦੇਖ ਕੇ ਆਉਣ ਵਾਲੇ ਸਮੇਂ ਦੀ ਭਵਿੱਖਵਾਣੀ ਕਰਦੇ । ਬਰਸਾਤ ਉਦੋਂ ਤੱਕ ਬੀਤ ਚੁੱਕੀ ਹੁੰਦੀ ਹੈ । ਜਿੰਨਾ ਪਾਣੀ ਤਾਲਾਬ ਵਿੱਚ ਜਮ੍ਹਾਂ ਹੋਣਾ ਹੁੰਦਾ , ਹੋ ਚੁੱਕਾ ਹੁੰਦਾ ।ਅਗਲੇ ਹਾਲਾਤ ਇਸ ਸਥਿਤੀ ਤੇ ਹੀ ਨਿਰਭਰ ਹੁੰਦੇ ਸਨ ।

ਅੱਜ ਇਹ ਪ੍ਰਥਾ ਲੱਗਭੱਗ ਮਿਟ ਗਈ ਹੈ । ਤਾਲਾਬ ਵਿਚ ਪਾਣੀ ਦਾ ਪੱਧਰ ਦੇਖ ਕੇ ਆਉਣ ਵਾਲੇ ਸਮੇਂ ਦੀ ਭਵਿੱਖਵਾਣੀ ਕਰਨੀ ਹੋਵੇ ਤਾਂ ਤਾਲਾਬਾਂ ਦੇ ਕੰਢੇ ਖੜ੍ਹੇ ਭੋਪਾ ਇਹ ਜ਼ਰੂਰ ਕਹਿੰਦੇ ਕਿ ਬੁਰਾ ਸਮਾਂ ਆਉਣ ਵਾਲਾ ਹੈ ।