ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੮੩
ਦੁਅਾਬੇ ਬਾਰੀ ਦੇ ਨਗਰ।

ਅਾ; ੳੁਹ ੳੁਸੀ ਵੇਲੇ ਘੋੜੇ ਤੇ ੳੁੱਤਰਕੇ, ਫਕੀਰ ਦੇ ਸਿਰ ਪੁਰ ਅਾਪਣੀ ਚਾਦਰ ਦੀ ਛਾੳੁਂ ਕਰਕੇ, ਚਿਰ ਤੀਕੁਰ ਖੜਾ ਰੋ ਰਿਹਾ; ਜਾਂ ਫਕੀਰ ਨੇ ਅੱਖ ਪੱਟੀ, ਤਾਂ ੲਿਸ ਦੀ ਵਲ ਡਿੱਠਾ, ਅਤੇ ਕਾਗਤ ਅਰ ਕਲਮ ਦੀ ਸੱਨਤ ਕੀਤੀ; ਸੈਫਲੀਖਾਂ ਨੈ ਤਾਬੜਤੋੜ ਕਲਮ ਅਰ ਕਾਗਤ ਫਕੀਰ ਦੇ ਅੱਗੇ ਧਰ ਦਿੱਤਾ, ਅਤੇ ਫਕੀਰ ਨੇ ੲਿਹ ਹੁਕਮ ਲਿਖਿਅਾ, ਜੋ "ਕੋਟਕਾਂਗੜੇ ਦੇ, ਹੁਣ ਦੇ ਅਤੇ ਅਗਲੇ ਹਾਕਮ ਮਲੂਮ ਕਰਨ, ਜੋ ਕੋਟਕਾਂਗੜੇ ਦੀ ਠਾਣੇਾਦਾਰੀ ਸਾਰੀ ੳੁਮਰ ਤੀਕੁਰ ਸੈਫਲੀਖਾਂ ਨੂੰ ਸੌਂਪੀ ਗੲੀ; ਚਾਹੀਦਾ ਹੈ, ਜੋ ੳੁਸ ਨੂੰ ੳੁਹ ਦੀ ੳੁਮਰ ਭਰ ਤੀਕੁਰ ੳੁਥੇ ਦਾ ਹਾਕਮ ਜਾਣੋਗੇ"। ਅਤੇ ਉਹ ਕਾਗਤ ਸੈਫਲੀਖਾਂ ਦੇ ਹੱਥ ਫੜਾ ਦਿੱਤਾ, ਅਤੇ ਅਾਪ ਫੇਰ ੳੁਸੀ ਤਰਾਂ ਲੰਬੇ ਪੈਕੇ, ਅੱਖਾਂ ਮੀਟ ਲੲੀਅਾਂ। ੲਿਸ ਲਿਖੇ ਤੇ ਥੁਹੁੜੇ ਚਿਰ ਪਿੱਛੋਂ, ਸੈਫਲੀਖਾਂ ਕਾਂਗੜੇ ਦਾ ਹਾਕਮ ਹੋ ਗਿਅਾ, ਅਤੇ ਚਾਲੀ ਬਰਸ ਕਾਂਗੜੇ ਦੇ ਜਿਲੇ ਦਾ ਰਾਜ ਕਰਦਾ ਰਿਹਾ। ਅਤੇ ਜਾਂ ਦਿੱਲੀ ਦੀ ਪਾਤਸਾਹੀ ਵਿਚ ਰਾਜ ਰੌਲਾ ਪੈ ਗਿਅਾ, ਤਾਂ ਸੈਫਲੀਖਾਂ ਕੁਲਕੁਲਾਂ ਅਾਪੇ ਅਾਪ ਮੁਖਤਿਅਾਰ ਹੋ ਬੈਠਾ; ਪਰ ਲਹੌਰ ਦੇ ਸੂਬੇਦਾਰ, ਅਰਥਾਤ ਅਦੀਨਾਬੇਗਖਾਂ ਦੀ, ਕੁਛ ਤਾਬੇਦਾਰੀ ਕਰ ਛੱਡਦਾ ਸੀ।

ਪਰੰਤੂ ਜਾਂ ਸਿੱਖਾਂ ਨੈ ਸਿਰ ਚੁੱਕਿਅਾ, ਅਤੇ ਪਹਾੜੀ ਰਾਜਿਅਾਂ ਨੈ ਬੀ ਚਾਹਿਅਾ, ਜੋ ਮੁਲਖ ਘੇਰ ਲੱਯੇ, ਤਾਂ ਰਾਜਾ ਟੇਕਚੰਦ ਕਟੋਚ, ਕਾਂਗੜੇ ਦੇ ਸਰ ਕਰਨ ਦੇ ਅਾਹਰ ਵਿਚ ਹੋੲਿਅਾ। ੳੁਨੀਂ ਦਿਨੀਂ ਸੈਫਲੀਖਾਂ ਬਹੁਤ ਬੁੱਢਾ ਅਤੇ ਬਲਹੀਣ ਹੋ ਗਿਅਾ ਹੋੲਿਅਾ। ੳੁਨੀਂ ਦਿਨੀਂ ਸੈਫਲੀਖਾਂ ਬਹੁਤ ਬੁੱਢਾ ਅਤੇ ਬਲਹੀਣ ਹੋ ਗਿਅਾ ਹੋੲਿਅਾ ਸੀ; ਬਲਕ ਕੰਮਕਾਜ ਤੇ ਬੀ ਰਹਿ ਚੁੱਕਾ ਹੋੲਿਅਾ ਸਾ।