ਪੰਨਾ:A geographical description of the Panjab.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੮

ਦੁਆਬੇ ਬਾਰੀ ਦੇ ਨਗਰ।

ਕਿਲਾ ਹੈ ਨਹੀਂ। ਇਹ ਕਿਲਾ ਬਹੁਤ ਖੁੱਲਾ ਅਤੇ ਉੱਚਾ ਹੈ, ਅਤੇ ਇਹ ਦੇ ਅੰਦਰਵਾਰ ਵਡੇ ਵਡੇ ਚਸਮੇ ਸਦਾ ਜਾਰੀ ਹਨ, ਅਤੇ ਹੋਰ ਕਈ ਹੌਦ ਅਤੇ ਡੂੰਘੇ ਤਲਾਉ ਬੀ ਹਨ, ਪਰ ਉਨ੍ਹਾਂ ਸਭਨਾਂ ਵਿਚੋਂ ਇਕ ਤਲਾਉ ਬਹੁਤ ਹੀ ਡੂੰਘਾ ਹੈ, ਜੋ ਕਿਸੇ ਨੈ ਉਹ ਦੀ ਥਾਹ ਨਹੀਂ ਲਈੀ, ਉਸ ਵਿਚੋਂ ਸਦਾ ਪਾਣੀ ਨਿੱਕਲਦਾ ਰਹਿੰਦਾ ਹੈ। ਅਤੇ ਇਹ ਦੀਆਂ ਖੋਹਾਂ ਵਿਚ ਲੰਗੂਰ ਅਰ ਬਾਂਦਰ ਬਹੁਤ ਰਹਿੰਦੇ ਹਨ; ਅਤੇ ਜਦ ਕਦੇ ਏਹ ਆਪਸ ਵਿਚ ਲੜਾਈ ਕਰਦੇ ਹਨ, ਤਾਂ ਲੋਕ ਤਮਾਸਾ ਦੇਖਣ ਜਾਂਦੇ ਹਨ। ਅਤੇ ਕਿਲਾ ਦੇ ਅੰਦਰ ਕਈ ਠਾਕੁਰਦਵਾਰੇੇ ਅਤੇ ਬੁੱਤ ਬਣੇ ਹੋਏ ਹਨ, ਉਨ੍ਹਾਂ ਸਭਨਾਂ ਵਿਚੋਂ ਵਡੀ ਦੇਵੀ ਪਿੰਡੀ ਕਰਕੇ ਮਸਹੂਰ ਹੈ, ਜੋ ਉਹ ਦੇ ਦਰਸਣ ਅਤੇ ਪੂਜਾ ਲਈ ਹਿੰਦੂ ਲੋੋੋਕ ਦੂਰ ਦੂਰ ਤੇ ਆਉਦੇ ਹਨ। ਇਸ ਕਿਲੇ ਦੀ ਪਕਿਆਈ ਅਰ ਉਚਿਆਈ ਦੇਖਕੇ ਮਨੁਖ ਦੀ ਅਕਲ ਘਬਰਾ ਜਾਂਦੀ ਹੈ; ਪਰ ਉਸ ਦੇਸ ਦੇ ਲੋਕ ਅਜਿਹਾ ਸਮਝਦੇ ਹਨ, ਜੋ ਇਹ ਕਿਲਾ ਦੇਵਾਂ ਦਾ ਬਣਾਇਆ ਹੋਇਆ ਹੈ, ਅਤੇ ਕਿਲਾ ਪਹਾੜ ਦੇ ਸਿਰ ਪੁਰ ਹੈ, ਅਤੇ ਬਾਣਗੰਗਾ ਦੀ ਖੱਡ ਉਹ ਦੇ ਤਿੰਨੀ ਪਾਸੀਂ ਚਲਦੀ ਹੈ। ਜਾਣੀਦੀ ਉਹ ਖੱਡ ਉਸ ਕਿਲੇ ਦੀ ਖਾਈਦੀ ਜਾਗਾ ਹੈ। ਆਖਦੇ ਹਨ, ਜੋ ਅਗਲੇ ਸਮੇ ਵਿਚ ਇਸ ਕਿਲੇ ਦਾ ਦਰਵੱਜਾ ਕੁਛ ਪੱਥਰ ਜਿਹਾ ਸਾ; ਪਰ ਉੱਚਾ ਐਡਾ ਸੀ, ਜੋ ਕਮੰਦ ਪਾਏ ਬਿਨਾ ਉਸ ਪੁਰ ਚੜ੍ਹ ਨਹੀਂ ਸੱਕੀਦਾ ਸਾ। ਅਤੇ ਖੁਲਾਸਤੁਲਤਬਾਰੀਖ ਦੇ ਲਿਖੇ ਅਨੁਸਾਰ, ਇਸ ਕਿਲੇ ਦਾ ਗਿਰਦਾ, ਇਕ ਕੋਹ ਪੰਦਰਾਂ ਰੱਸਿਆਂ ਦਾ, ਅਤੇ ਚੜਾਉ ਬਾਹਈਆਂ ਰੱਸਿਆਂ ਦਾ, ਅਤੇ ਉਚਾਣ ਇਕ ਸੌ ਚਾਰ ਹੱਥ ਦਾ ਹੈ, ਅਤੇ ਤੇਈ ਬੁਰਜ ਅਰ ਸੱਤ ਦਰਵੱਜੇ ਹਨ; ਅਤੇ ਇਹ ਕਿਲਾ ਹਿੰਦੂਆਂ ਰਾਜਿਆਂ ਦੇ