ਪੰਨਾ:A geographical description of the Panjab.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੨

ਦੁਆਬੇ ਬਾਰੀ ਦੇ ਨਗਰ।

ਰਾਜ ਕੀਤਾ, ਪਰ ਸਦਾ ਕਨਈਆਂ ਦਾ ਹੀ ਮਲੀਹਦੜ ਰਿਹਾ; ਉਸ ਵੇਲੇ ਤੀਕੁਰ ਕਿ ਜਾਂ ਮਹਾਰਾਜੇ ਰਣਜੀਤਸਿੰਘੁ ਨੈ ਗੁਲਾਬਸਿੰਘੁ ਨੂੰ ਫੜਕੇ ਉਸ ਕੋੋਲੋਂ ਮੁਲਖ ਖੁਹੁ ਲਿਆ, ਤਦ ਇਹ ਸਹਿਰ ਬੀ ਮਹਾਰਾਜੇ ਦੇ ਹੱਥ ਆ ਗਿਆ, ਅਤੇ ਗੁਲਾਬ ਸਿੰਘੁ ਨੂੰ ਇਕ ਛੋਟਾ ਜਿਹਾ ਪਿੰਡੋਰਾ ਜਗੀਰ ਵਿਚ ਦੇ ਦਿੱਤਾ। ਅਤੇ ਸਨ ੧੨੨੭ ਹਿਜਰੀ ਵਿਖੇ ਜਾਂ ਮਹਾਰਾਜੇ ਰਣਜੀਤਸਿੰਘੁ ਦੇ ਮਨ ਵਿਚ ਆਈ, ਕਿ ਇਸ ਸਹਿਰ ਨੂੰ ਅਬਾਦ ਕਰਯੇ, ਤਾਂ ਉਸ ਨੈ ਕਾਰਮਕੇ ਹਰ ਬਰਸਾਤ ਨੂੰ ਫੌਜ ਸਣੇ ਉਥੇ ਜਾਕੇ ਰਹਿਣਾ ਸੁਰੂ ਕੀਤਾ, ਅਤੇੇ ਨਹਿਰ ਦੇ ਕੰਢੇ ਵਡਾ ਅਨੂਪ ਬਾਗ ਲਵਾਕੇ, ਉਸ ਵਿਚ ਅੱਤ ਸੁੰਦਰ ਅੰਬਾਰਤਾਂ ਅਤੇ ਹੌਦ ਅਰ ਫੁਆਰੇ ਬਣਵਾਏ; ਅਤੇ ਤਿਹੇ ਹੀ ਉਸ ਦੇ ਅੰਬਾਰਤਾਂ ਬਣਵਾਈਆਂ; ਇਸ ਕਰਕੇ ਉਸ ਸਹਿਰ ਵਿਚ ਰੌਣਕ ਹੋ ਗਈ, ਅਤੇ ਹਰ ਭਾਂਤ ਦੇ ਕਾਰਖਾਨਦਾਰ ਅਰ ਸੁਦਾਗਰ ਫੇਰ ਉਥੇ ਜਾ ਰਹੇ, ਅਤੇ ਬਜਾਰ ਚੋਂਪੜ ਦੀ ਕਤਾ ਦਾ ਪੈ ਗਿਆ, ਅਰਥਾਤ ਗਭੇ ਚੌਂਕ, ਅਤੇ ਚੌਹੀਂ ਪਾਸੀਂ ਚਾਰ ਬਜਾਰ, ਪਰ ਹੱਟਾਂ ਤਿੰਨਕੁ ਸੈ ਥੀਂ ਵਧੀਕ ਨਾ ਹੋ ਈੀਆਂ। ਉਥੋਂ ਬਿਆਹ ਨਦੀ ਛੇ ਕੋਹ, ਅਤੇ ਦਰਿਆਉ ਰਾਵੀ ਪੰਜ ਕੋਹ ਹੈ।

Bahirampur.

ਅਦੀਨਾਨਗਰ ਤੇ ਢਾਈਆਂ ਕੋਹਾਂ ਦੀ ਬਿੱਥ ਪੁਰ ਇਕ ਕਦੀਮੀ ਕਸਬਾ ਹੈ, ਉਹ ਨੂੰ ਬਹਿਰਾਮਪੁਰ ਕਰਕੇ ਕਹਿੰਦੇ ਹਨ, ਉਹ ਦੀਆਂ ਬਹੁਤ ਅੰਬਾਰਤਾਂ ਪੱਕੀਆਂ ਹਨ, ਉਹ ਦੇ ਲਾਗ ਦਹੁੰ ਤਿੰਨਾਂ ਕੋਹਾਂ ਦੇ ਲੰਬਾਉ ਚੜਾੳੇੁ ਵਿਚ ਇਕ ਅਜਿਹਾ ਛੰਭ ਹੈ, ਜੋ ਉਸ ਥੀਂ ਸਦਾ ਪਾਣੀ ਨਿੱਕਲ਼ਦਾ ਹੈ; ਅਤੇ ਨਾਪੇ ਅਰ ਕਾਹ ਉਸ ਵਿਚ ਬਹੁਤ ਉਗਦਾ ਹੈ। ਅਤੇ ਲੋਕ ਬੇੜੀਆਂ ਵਿਚ