ਪੰਨਾ:A geographical description of the Panjab.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੮

ਦੁਆਬੇ ਬਾਰੀ ਦੇ ਨਗਰ।

ਤਲਾਉ ਦਾ ਪਾਣੀ ਕਦੇ ਕਾਲ ਸਮੇ ਬੀ ਨਹੀਂ ਸੁਕਿਆ, ਬਲਕ ਉਸ ਮਸੀਤ ਦੇ ਗਿਰਦੇ ਮੁਣਸਾਤ ਭਰ ਨਾਲ਼ੋਂ ਵਧੀਕ ਪਾਣੀ ਰਹਿੰਦਾ ਹੈ, ਅਤੇ ਨਹਿਰ ਵਿਚੋਂ, ਜੋ ਇਸ ਤਲਾਉ ਤੇ ਪੂਰਬ ਦੇ ਪਾਸੇ ਹੈ, ਪਾਣੀ ਆਉਣ ਲਈ ਇਕ ਰਾਹ ਬਣਾ ਛੱਡਿਆ ਹੋਇਆ ਹੈ।

ਇਹ ਨਹਿਰ ਅੱਗੇ ਸੁਕੀ ਪਈ ਸੀ; ਹੁਣ ਸਨ ੧੨੪੧ ਹਿਜਰੀ ਵਿਚ, ਮਹਾਰਾਜੇ ਰਣਜੀਤਸਿੰਘੁ ਨੈ ਫੇਰ ਜਾਰੀ ਕਰਵਾਈ ਹੈ।

ਅਤੇ ਤਲਾਉ ਦੇ ਕੰਢੇ ਦੱਖਣ ਦੇ ਰੁਕ ਸੱਤਰਾਂ ਕਰਮਾਂ ਦੀ ਬਿੱਥ ਪੁਰ, ਸਮਸੇਰਖਾਂ ਦਾ ਮਕਬਰਾ ਪੱਕਾ ਚੂਨੇ ਗੱਚ ਬਣਿਆ ਹੋਇਆ ਹੈ; ਉਸ ਦਾ ਗੁੰਮਜ ਬਹੁਤ ਹੀ ਵਡਾ ਬੈਠਕ ਦੀ ਡੌਲ ਦਾ ਹੈ, ਜੋੋ ਸਨ ੯੯੯ ਹਿਜਰੀ ਵਿਚ, ਸਮਸੇਰਖਾਂ ਨੈ ਆਪਣੇ ਜਿੰਦ ਜੀਉਂਦਿਆਂ ਹੀ ਬਣਵਾਕੇ, ਉਹ ਦੇ ਦਰਵੱਜੇ ਦੇ ਪੱਥਰ ਪੁਰ, ਉਹ ਦੇ ਬਣ ਚੁਕਣ ਦੀ ਤਰੀਕ ਉਕਰਾ ਛੱਡੀ ਸੀ।

ਅਤੇ ਇਸ ਕਰਕੇ, ਜੋ ਸਮਸੇਰਖਾਂ ਪਾਤਸਾਹ ਦੇ ਕੋਲ਼ ਰਹਿਣ ਵਾਲਿਆਂ ਵਿਚੋ ਸਾ, ਉਹ ਦੇ ਆਹਰ ਨਾਲ਼ ਇਹ ਸਹਿਰ ਬਹੁਤ ਹੀ ਅਬਾਦ ਹੋ ਗਿਆ; ਇਥੇ ਤੀਕੁਰ ਜੋ ਉਹ ਦਾ ਸਿਰਦਾ ਹੁਣ ਦੋਹੁੰ ਕੋਹਾਂ ਦਾ ਹੈ; ਅਤੇ ਹਰ ਪਰਕਾਰ ਦੇ ਕਾਰਖਾਨਦਾਰ ਅਰ ਬਿੱਦਿਆਮਾਨ ਅਰ ਪਤਵੰਤੇ ਭਲੇ ਮਾਣਸ ਲੋਕ ਉਥੇ ਆਣ ਬਸੇ; ਜਿਹਾਕੁ ਆਲਮਗੀਰ ਪਾਤਸਾਹ ਦੀ ਪਾਤਸਾਹੀ ਦੇ ਪਿਛਲੇ ਪੱਖ ਵਿਚ ਮੁਹੰਮਦ ਫਾਜਲਦੀਨ ਕਾਦਰੀ ਇਸ ਸਹਿਰ ਵਿਚ ਆਇਆ, ਅਤੇ ਆਉਂਦੇ ਨੈੈ ਹੀ ਪਾਠਸਾਲਾ ਅਰ ਮਸੀਤਾਂ ਅਤੇ ਹਵੇਲੀਆਂ ਦੀ ਨੀਉਂ ਧਰ ਦਿੱਤੀ। ਉਹ ਮਹਾਪੁਰਸ ਜਾਹਰ ਬਾਤਨ ਦੇ ਇਲਮ ਵਿਚ ਇਕ ਹੀ ਸਾ; ਸਹਿਰ ਵਿਚ ਹੁਣ ਤੀਕੁਰ ਮੀਆਂ ਸਾਹਬ ਦਾ ਮਹੱਲਾ ਮਸ਼ਹੂਰ ਹੈ; ਅਰ ਉਹ ਮਹੱਲਾ ਹੁਣ ਦਿਆਂ ਦਮਾਂ ਤੀਕੁ ਉਸੇ ਦੀ ਉਲਾਦ ਦੇ ਕਾਬੂ ਵਿਚ ਹੈ।