ਪੰਨਾ:A geographical description of the Panjab.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੫੯

ਝਾਈ ਹੋ ਹਟੀ; ਇਸ ਤਰਾਂ ਕਦੇ ਬੈਰਾਨ ਕਦੇ ਅਬਾਦ ਹੋ ਜਾਂਦੀ ਸੀ। ਅਤੇ ਸੁਲਤਾਨ ਬਹਿਲੋਲ ਲੋਦੀ ਦੇ ਸਰਦਾਰ ਤਤਾਰਖਾਂ ਨੈ ਬੀ ਇਸ ਸਹਿਰ ਦੀ ਅਬਾਦੀ ਵਿਚ ਕੋਸਸ ਕੀਤੀ।

ਅਤੇ ਬਾਬਰ ਪਾਤਸਾਹ ਦੇ ਪੁੱਤ ਮਿਰਜਾ ਕਾਮਰਾਨ ਦੇ ਸਮੇ ਵਿਖੇ, ਬਹੁਤ ਹੀ ਰੌਣਕ ਹੋ ਗਈ ਸੀ; ਕਿੰਉਂਕਿ ੳਨ ਇਕ ਵਡਾ ਸੁੰਦਰ ਅਤੇ ਅਨੂਪ ਬਾਗ ਬਣਵਾਇਆ ਸਾ, ਕਿ ਜਿਹ ਨੂੰ ਦੇਖ ਕੇ ਮਨ ਬਾਗ ਹੋ ਜਾਂਦਾ ਹੈ।

ਪਰੰਤੂ ਅਕਬਰਸਾਹ ਹਿੰਦੋਸਥਾਨ ਦਾ ਪਾਤਸਾਹ ਹੋਇਆ; ਉਸ ਨੈ ਖੁਰਾਸਾਨ ਅਰ ਤੁਰਕਸਤਾਨ ਦੇ ਲਸਕਰ ਦਾ ਰਾਹ ਰੋਕਣ ਲਈ, ਦਰਿਆਉ ਸਿੰਧ ਦੇ ਕੰਢੇ, ਅਟਕ ਦਾ ਕਿਲਾ ਬਣਾਇਆ, ਅਤੇ ਲਹੌਰ ਦੇ ਬਸਾਉਣ ਦੇ ਆਹਰ ਵਿਚ ਹੋਇਆ; ਅਤੇ ਉਥੇ ਬਹੁਤ ਚਿਰ ਰਿਹਾ ਕਰਦਾ; ਅਤੇ ਜਿਥੋਂ ਜਿਥੋਂ ਸਹਿਰਪਨਾਹ ਢੱਠੀ ਹੋਈ ਸੀ, ਸਭ ਨਵੇਂ ਸਿਰੇ ਤੋਂ ਬਣਵਾ ਦਿੱਤੀ। ਅਤੇ ਉੱਤਰ ਦੇ ਰੁਕ ਦਰਿਆਉ ਰਾਵੀ ਦੀ ਵਲ ਇਕ ਪਾਤਸਾਹੀ ਦੌਲਤਖਾਨੇ ਦੀ ਨੀਉਂ ਧਰੀ; ਅਤੇ ਉਮਰਾਵਾਂ ਨੈ ਬੀ ਪਾਤਸਾਹ ਵਲ ਦੇਖਕੇ ਆਪੋ ਆਪਣੇ ਲਈ ਵਡੇ ਵਡੇ ਮਹਿਲ ਅਤੇ ਸੁੰਦਰ ਬੈਠਕਾਂ ਬਣਵਾਈਆਂ, ਅਤੇ ਹਰ ਪਰਕਾਰ ਦੇ ਲੋਕ, ਅਰਥਾਤ ਇਰਾਨੀ, ਤੁਰਾਨੀ, ਅਤੇ ਅਨੇਕ ਪਰਕਾਰ ਦੇ ਕਾਰਖਾਨਦਾਰ ਅਰ ਬਿੱਦਿਆਮਾਨ ਉਥੇ ਆ ਠਹਿਰੇ, ਅਤੇ ਬੁਹਤ ਅਬਾਦੀ ਹੋ ਗਈ; ਅਤੇ ਸਹਿਰਪਨਾਹ ਤੇ ਬਾਹਰ ਬੀ ਬਸੋਂ ਹੋ ਗਈ।

ਅਤੇ ਜਹਾਂਗੀਰ ਪਾਤਸਾਹ ਨੈ ਤਖਤ ਉਤੇ ਬੈਠਣ ਥੀਂ ਚੌਦਾਂ ਬਰਸ ਪਿਛੇ ਦਿਵਾਨ ਆਮ, ਅਤੇ ਹੋਰ ਬੀ ਕਈ ਅੰਬਾਰਤਾਂ