ਪੰਨਾ:A geographical description of the Panjab.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੬

ਦੁਆਬੇ ਬਾਰੀ ਦੇ ਨਗਰ।

ਮਹਾਰਾਜੇ ਰਣਜੀਤਸਿੰਘੁ ਦੇ ਮੁਸਾਹਬ ਸਰਦਾਰ ਬੁਧਸਿੰਘੁ ਨੈ ਇਹ ਪਿੰਡ ਬਹੁਤ ਬਸਾਇਆ ਸੀ; ਨਹੀਂ ਤਾ ਪਹਿਲਾਂ, ਇਹ ਇਕ ਛੋਟਾ ਜਿਹਾ ਪਿੰਡੋਰਾ ਸਾ; ਹੁਣ ਉਸ ਸਰਦਾਰ ਦੇ ਆਹਰ ਨਾਲ਼ ਇਕ ਸਹਿਰ ਬਣ ਗਿਆ ਹੈ; ਅਤੇ ਉਸ ਸਰਦਾਰ ਦੀਆਂ ਵਡੀਆਂ ਵਡੀਆਂ ਪੱਕੀਆਂ ਹਵੇਲੀਆਂ ਉਥੇ ਬਣੀਆਂ ਹੋਈੀਆਂ ਹਨ।

Fajullapur.

ਫਜਾਲਪੁਰ ਮਾਂਝੇ ਵਿਚ ਇਕ ਪਿੰਡ ਹੈ, ਜੋ ਨਬਾਬ ਕਪੂਰਸਿੰਘੁ ਅਤੇ ਹੋਰ ਫਜੁੱਲਾਪੁਰੀਏ ਸਿੱਖ ਉਸੇ ਜਾਗਾ ਦੇ ਹਨ। ਅਤੇ ਸਿੱਖ ਲੋਕ ਰਿਕਸ ਨਾਲ਼ ਉਹ ਨੂੰ ਸਿੰਘਪੁਰਾ ਕਹਿੰਦੇ ਹਨ। ਅਸਲ ਵਿਚ ਇਹ ਪਿੰਡ ਮੁਗਲਾਂ ਦਾ ਸੀ, ਪਰ ਹੁਣ ਉਨ੍ਹਾਂ ਦਾ ਖੁਰਖੋਜ ਬੀ ਨਹੀਂ ਰਿਹਾ।

Sukrchakk.

ਸੁਕਰਚੱਕ ਮਾਂਝੇ ਵਿਚ ਇਕ ਪਿੰਡ ਹੈ, ਜੋ ਮਹਾਰਾਜੇ ਰਣਜੀਤਸਿੰਘੁ ਦਾ ਦਾਦਾ ਸਰਦਾਰ ਚੜਤਸਿੰਘੁ ਇਸੇ ਪਿੰਡ ਦਾ ਸਾ; ਇਸ ਕਰਕੇ ਉਨ੍ਹਾਂ ਨੂੰ ਸੁਕਰਚੱਕੀਏ ਆਹੰਦੇ ਹਨ; ਹੁਣ ਉਹ ਪਿੰਡ ਉਜੜ ਪਿਆ ਹੈ; ਨਿਰਾ ਕੱਚਾ ਕਿਲਾ ਇਕ ਥੇਹ ਪੁਰ ਹੈ।

Kanh.

ਕਾਨ ਮਾਂਝੇ ਵਿਚ ਇਕ ਪਿੰਡ ਹੈ, ਜਿਥੇ ਚਾਰਕੁ ਸੌ ਘਰ ਬਸਦਾ ਹੈ; ਕਨਈਆ ਸਿੱਖਾਂ ਦਾ ਅਸਲੀ ਬਤਨ ਉਹੋ ਹੈ; ਅਰਥਾਤ ਸਰਦਾਰ ਜੈਸਿੰਘੁ ਕਨਈੀਯੇ ਦਾ ਬਾਪ ਉਸੇ ਪਿੰਡ ਦਾ ਸੀ; ਇਸੇ ਕਰਕੇ ਉਨ੍ਹਾਂ ਨੂੰ ਕਨਈੀਯੇ ਆਖਦੇ ਹਨ, ਅਰਥਾਤ ਕਾਨ ਦੇੇ ਵਸਕੀਣ; ਪਰ ਉਨ੍ਹਾਂ ਦੀ ਗੋਤ ਸੰਧੂ ਜੱਟ ਹੈ।

ਉਸ ਜਿਲੇ ਵਿਚ ਜੰਡ ਕਰੀਰ ਅਤੇ ਹੋਰ ਕੰਡਿਆਲ਼ੇ ਰੁੱਖ ਬਹੁਤ ਹਨ; ਗੱਲ ਕਾਹ ਦੀ, ਰਸਤੇ ਛੁੱਟ ਹੋਰ ਕੋਈ ਜਾਗਾ ਬਿਹ