ਪੰਨਾ:A geographical description of the Panjab.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ

੪੫

ਅਤੇ ਇਹ ਲੋਕ ਸਪਾਹਪੁਣੇ ਦੇ ਕਾਰਨ ਪਾਤਸਾਹਾਂ ਦੇ ਅਗੇ ਮੰਨੇ ਦੰਨੇ ਹੋਏ, ਅਤੇ ਮਨਸਬਦਾਰ ਹੀ ਰਹੇ। ਪਰ ਜਾਂ ਸਿੱਖ ਫਤੂਰ ਮਚਾਕੇ ਮੁਲਖ ਨੂੰ ਬੈਰਾਨ ਕਰਨ ਲਗੇ, ਅਤੇ ਕੋਈ ਪਾਤਸਾਹੀ ਨਾ ਰਹੀ, ਤਾਂ ਉਨ੍ਹਾਂ ਨੈ ਇਸ ਸਹਿਰ ਨੂੰ ਬੀ ਲੁਟ ਪੁਟਕੇ ਫੂਕ ਦਿੱਤਾ, ਅਤੇ ਸੋਇਨਾ ਚਾਂਦੀ, ਮਾਲ ਧਨ, ਜੜਾਉ ਗਹਿਣੇ, ਅਤੇ ਮੋਤੀ, ਅਤੇ ਹੋਰ ਇਤਨਾ ਕੁਛ ਲੁੱਟਿਆ, ਜੋ ਗਿਣਤੀਓਂ ਬਾਹਰ ਹੈ।

ਕਹਿੰਦੇ ਹਨ, ਜੋ ਸਰਦਾਰ ਜੱਸਾਸਿੰਘੁ ਰਾਮਗੜ੍ਹੀਏ ਕੱਲੇ ਦੇ ਹਿੱਸੇ ਇਤਨਾ ਜੜਾਉ ਗਹਿਣਾ ਅਤੇ ਸੋਇਨਾ ਮੋਤੀ ਆਇਆ ਸੀ, ਜੋ ਇਕ ਪਲੰਘਪੁਰ ਲੱਦਕੇ ਚੌਹੁੰ ਜਣਿਆਂ ਨੈ ਮਾਰ ਪਿੱਟਕੇ ਚੱਕਿਆ ਸੀ, ਅਤੇ ਅਮਰਿਤਸਰ ਦੇ ਗਿਰਦੇ ਢਕ ਦੇ ਜੰਗਲ਼ ਵਿੱਚ ਦਬਵਾ ਦਿਤਾ ਸਾ; ਪਰ ਰੱਬ ਦੀ ਭਾਉਣੀ ਅਜਿਹੀ ਹੋਈ, ਜੋ ਉਹਨੂੰ ਉਹ ਜਾਗਾ ਹੀ ਭੁਲ ਗਈ, ਅਤੇ ਉਸ ਤੇ ਪਿਛੇ ਇਹ ਦੀ ਉਲਾਦ ਨੂੰ ਬੀ ਨਾ ਲੱਭੀ; ਹੁਣ ਤੀਕੁਰ ਉਥੇ ਹੀ ਦਬੀ ਹੋਈ ਹੈ, ਪਰ ਮਲੂਮ ਨਹੀ,ਜੋ ਕਿਹੜੀ ਜਾਗਾ ਹੈ।

ਇਸੀ ਤਰ੍ਹਾਂ ਹੋਰਨਾ ਸਰਦਾਰਾਂ ਨੂੰ, ਜਿਹਾਕੁ ਸਰਦਾਰ ਜੈਸਿੰਘੁ ਘਨੀਏ, ਤੇ ਝੰਡਾਸਿੰਘੁ ਭੰਗੀ, ਅਤੇ ਹੋਰਨਾਂ ਸਰਦਾਰਾਂ ਨੂੰ ਇਤਨੀ ਲੁੱਟ ਹਥ ਲੱਗੀ, ਜੋ ਸਰਦਾਰ ਬਣ ਗਏ; ਅਰ ਇਸ ਲੜਾਈ ਵਿਚ ਬਹੁਤ ਪਠਾਣ ਮਾਰੇ ਗਏ।

ਉਸ ਤੇ ਪਿਛੇ ਇਹ ਸਹਿਰ ਸਿੱਖਾਂ ਪਾਹ, ਜੋ ਭੰਗੀ ਕਹਾਉਂਦੇ ਸੇ, ਰਿਹਾ; ਪਰ ਜਾਂ ਜਮਾਨਸਾਹ ਦੁਰਾਨੀ ਲਹੌਰ ਵਿਚ ਆਇਆ, ਅਤੇ ਸਿੱਖ ਲੋਕ ਪੰਜਾਬ ਤੇ ਭੱਜ ਗਏ, ਤਾਂ ਉਸ ਵੇਲੇ ਨਜਾਮਦੀਨਖਾ ਪਠਾਣ ਨੈ, ਜੋ ਇਸ ਦੇਸ਼ ਦਾ ਭੂਮੀਆ ਸੀ, ਬਿਹੁਲ ਪਾਕੇ ਇਸ ਸਹਿਰ ਨੂੰ ਲੈ ਲਿਆ, ਅਤੇ ਪੱਕੇ ਪੈਰੀ ਹੋ ਗਿਆ, ਅਤੇ ਸਦਾ ਸਿੱਖਾਂ ਨਾਲ਼ ਲੜਕੇ ਫਤਾ ਪਾਉਂਦਾ ਰਿ-