ਪੰਨਾ:A geographical description of the Panjab.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪

ਦੁਆਬੇ ਬਾਰੀ ਦੇ ਨਗਰ।

ਕਰਕੇ ਵਡੀ ਰਕੜੀ ਨਾਲ਼ ਤਰਸਾ ਤਰਸਾਕੇ ਜਾਨੋਂ ਮਾਰ ਸਿਟਿਆ ਸੀ, ਅਤੇ ਜੋ ਕੋਈ ਬਚ ਰਹੇ ਸੇ, ਜੋ ਹੁਣ ਹੋਰ ਰਈਯਤ ਵਾਂਙੂ ਸਹਿਰ ਵਿਚ ਬਸਦੇ ਹਨ, ਅਤੇ ਸੋਉਕਾਂ ਦੇ ਘਰਾਂ ਪੁਰ ਗੁਜਾਰਾ ਕਰਦੇ ਹਨ।

Kasúr.

ਕਸੂਰ ਇੱਕ ਵਡਾ ਪੁਰਾਣਾ ਸਹਿਰ ਹੈ, ਜੋ ਅਗਲੇ ਸਮੇ ਵਿਚ ਬਹੁਤ ਅਬਾਦ ਸੀ; ਕਹਿੰਦੇ ਹਨ, ਜੋ ਇਹ ਸਹਿਰ ਰਾਜਾ ਰਾਮਚੰਦਰ ਦੇ ਪੁੱਤ ਕੁੱਸੂ ਦਾ ਬਣਾਇਆ ਹੋਇਆ ਹੈ। ਅਤੇ ਸੁਲਤਾਨ ਗਿਿਆਸਦੀਨ ਅਰ ਹੋਰਨਾਂ ਗੋਰੀ ਪਾਤਸਾਹਾਂ ਦੇ ਸਮੇ ਵਿਖੇ, ਜਾਂ ਚੰਗੇਜਖਾਨੀ ਮੁਗਲ ਪੰਜਾਬ ਪੁਰ ਝੜਾਈ ਕਰਦੇ ਸਨ, ਇਸ ਦੇਸ ਵਿਚ, ਕਸੂਰ ਛੁੱਟ, ਹੋਰ ਬਹੁਤ ਥੁਹੁੜੀ ਅਬਾਦੀ ਸੀ; ਇਸੀ ਕਰਕੇ ਮੀਰ ਖੁਸਰੋ ਦਿੱਲੀਵਾਲ਼ੇ ਨੈ ਆਖਿਆ ਹੈ।

از مد سامانه تالا لہور هیچ عمارت نه مگر در کسور

ਇਸ ਦਾ ਅਰਥ ਇਹ ਹੈ, ਜੋ ਸਮਾਨੇ ਤੇ ਲੈਕੇ ਲਹੌਰ ਤੀਕਰ, ਕਸੂਰ ਛੁਟ, ਹੋਰ ਕਿਧਰੇ ਬਸੋਂ ਨਹੀਂ ਹੈ। ਜਾਂ ਮੀਰ ਤੈਮੂਰ ਹਿੰਦੁਸਥਾਨ ਪੁਰ ਝੜਾਈ ਕਰਕੇ ਮੁੜ ਗਿਆ, ਅਤੇ ਦਿੱਲੀ ਦੀ ਪਾਤਸ਼ਾਹੀ ਖਿਦਰਖਾਂ ਦੇ ਪੁੱਤਾਂ ਨੂੰ ਲਭਗਈ, ਅਤੇ ਸਰਦਾਰਾਂ ਦੇ ਫਾਟਕ ਦੇ ਕਾਰਨ ਉਨ੍ਹਾਂ ਦੀ ਪਾਤਸਾਹੀ ਨੈ ਕੁਛ ਰੌਣਕ ਨਾ ਪਕੜੀ, ਤਾਂ ਹਰ ਕੋਈ ਆਪੋ ਆਪਣੀ ਜਾਗਾ ਠਾਕੇਮੀਰ ਬਣ ਬੈਠਾ, ਬਲਕ ਬਹਿਲੋਲ ਲੋਦੀ ਪਠਾਣ ਨੇ, ਜੋ ਦੀਪਾਲਪੁਰ ਵਿਚ ਹਾਕਮ ਸਾ, ਅਤੇ ਧੋਖੇ ਨਾਮੇ ਖੈਬਰ ਦੇ ਬਰਗਲਾਨਣੇ ਕਰਕੇ, ਪਾਤ-

ਸਾਹੀ ਦਾ ਦਾਯਾ ਕੀਤਾ ਸਾ, ਇਸ ਜਿਲੇ ਵਿਚ ਪਠਾਣਾਂ ਨੂੰ ਬਸਾਇਆ, ਅਤੇ ਇਸ ਗਿਰਦੇ ਦੀ ਜਿਮੀਦਾਰੀ ਵੀ ਪਠਾਣਾਂ ਹੀ ਨੂੰ ਦੇ ਦਿੱਤੀ।