ਪੰਨਾ:A geographical description of the Panjab.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੪੧

Talumba.

ਤਲੰਬਾ ਇਕ ਕਦੀਮੀ ਅਰ ਮਸਹੂਰ ਸਹਿਰ ਦਰਿਆਉ ਰਾਵੀ ਦੇ ਕੰਢੇ, ਮੁਲਤਾਨ ਤੇ ਤੀਹ ਕੋਹ ਚੜ੍ਹਦੇ ਰੁਕ ਹੈ; ਉਹ ਅੱਗੇ ਵਡਾ ਅਬਾਦ ਸੀ, ਹੁਣ ਪੰਜਕੁ ਸੈ ਘਰ, ਅਰ ਪੰਜਾਹਕੁ ਹੱਟਾਂ ਬਸਦੀਆਂ ਹਨ। ਸਹਿਰੋਂ ਬਾਹਰ ਇਕ ਚੌਬੁਰਜਾ ਪੱਕਾ ਕਿਲਾ ਹੈ; ਅਤੇ ਤੁਲੰਬੇ ਥੀਂ ਚਾਰ ਕੋਹ ਇਕ ਉਜਾੜ ਹੈ, ਜਿਹ ਨੂੰ ਬਾਰ ਕਰਕੇ ਆਖਦੇ ਹਨ; ਉਥੇ ਦੀ ਜਿਮੀਦਾਰੀ ਉਸ ਕੌਮ ਦੀ ਹੈ, ਜੋ ਕਾਠੀਆ ਕਹਾਉਂਦੀ ਹੈ; ਕੀ ਜਾਣਯੇ ਉਸ ਬਾਰ ਵਿਚ ਬੀ ਉਹੋ ਲੋਕ ਰਹਿੰਦੇ ਹੋਣਗੇ; ਅਤੇ ਇਹ ਬਾਰ ਇਸੀ ਦੁਆਬੇ ਵਿਚ ਹੈ, ਚਾਲੀ ਕੋਹ ਚੌੜੀ ਅਰ ਸੌ ਕੋਹ ਲੰਬੀ ਹੋਊ; ਇਸ ਬਾਰ ਵਿਖੇ ਕੰਡਿਆਲੇ ਦਰਖਤ ਬਹੁਤ ਹਨ; ਅਤੇ ਜਣ ਲੋਕ, ਜੋ ਇਸ ਬਾਰ ਵਿਚ ਰਹਿੰਦੇ ਹਨ, ਧੁਰ ਮੁਲਤਾਨ ਦੇ ਬੰਨੇ ਤੀਕੁਰ ਲੁਟਦੇ ਅਰ ਧਾੜੇ ਮਾਰਦੇ ਹਨ। ਇਸ ਦੁਆਬੇ ਵਿਚ ਥਲ਼ ਬੀ ਕਈ ਹਨ, ਪਰ ਪੰਜਨਦ ਦੀ ਹੱਦ ਤੀਕੁਰ ਉਜਾੜਾਂ ਬਹੁਤ ਹਨ।

Harapph.

ਹੜੱਪਾ ਰਾਵੀ ਦੇ ਕੰਢੇ ਇਕ ਮਸਹੂਰ ਸਹਿਰ ਹੈ; ਘਰਾਂ ਦੀ ਬਸੋਂ ਦੋਕੁ ਸੌ ਤੀਕੁਰ ਹੋਵੇਗੀ, ਅਤੇ ਉਨ੍ਹਾਂ ਲੋਕਾਂ ਦੀਆਂ ਜਿਮੀਦਾਰੀ ਹੱਟਾਂ, ਜੋ ਕਾਠੀਆ ਅਖਾਉਂਦੇ ਹਨ, ਬਾਰ ਦੇ ਚੌਨੇ ਵਿਚ ਹਨ; ਅਤੇ ਹੋਰ ਸਦੁੱਲਾਪੁਰ ਲਗ ਸਭ ਉਜਾੜ ਹੈ; ਇਸੀ ਕਰਕੇ ਜਣਾਂ ਦੇ ਡਰ ਦੇ ਮਾਰੇ, ਬਿਨਾ ਗਾਰਲੇ ਕੋਈ ਇਕੱਲਾ ਦੁਕੱਲਾ ਉਸ ਰਸਤੇ ਨਹੀਂ ਲੰਘ ਸਕਦਾ; ਅਤੇ ਉਥੇ ਅੈਡਾ ਬਣ ਹੈ, ਜੋ ਇਕ ਦੂਜੇ ਨੂੰ ਨਹੀਂ ਨਜਰੀ ਆਉਂਦਾ। ਅਤੇ ਇਨ੍ਹਾਂ ਦੋਨਾਂ ਨਗਰਾਂ ਅਰਥਾਤ ਤੁਲੰਬੇ ਅਰ ਹੜੱਪੇ ਵਿਚ, ਪੱਚੀਹਾਂ ਕੋਹਾਂ ਦੀ ਬਿੱਥ ਹੈ, ਪਰ ਲੋਕ ਦੋਹਾਂ ਦਾ ਕੱਠਾ ਨਾਉਂ ਲੈਂਦੇ ਹਨ।

F