ਪੰਨਾ:A geographical description of the Panjab.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬਾ ਬਾਰੀ।

੩੫

ਆਉ ਬਿਆਹ ਅਰ ਰਾਵੀ ਦੇ ਗੱਭੇ ਹੈ। ਇਹ ਦੁਆਬਾ ਪੰਜਾਬ ਦੇ ਸਾਰੇ ਦੁਆਬਿਆਂ ਨਾਲ਼ੋਂ ਵਡਾ ਲੰਬਾ ਹੈ। ਅਤੇ ਇਹ ਦੁਆਬਾ ਬੇੜੀ ਦੀ ਝੋਲ਼ ਦਾ ਹੈ; ਦੋਹਾਂ ਪਾਸਿਆਂ ਤੇ ਭੀੜਾ, ਅਤੇ ਸੱਭਿਓਂ ਬਹੁਤ ਖੁਲਾ ਅਰ ਚੋੜਾ। ਅਤੇ ਇਸ ਦੁਆਬੇ ਦੀ ਜਿਮੀਨ ਵਡੀ ਉੱਚੀ ਹੈ। ਜਿਹਾ ਕਿ ਬਿਆਹ ਦਾ ਕੰਢਾ, ਬਿਸਤ ਜਲੰਧਰ ਦੀ ਧਰਤੀ ਨਾਲੋਂ, ਸੌਕੁ ਗਜ ਉਚਾ ਹੋਊ। ਇਸ ਦੁਆਬੇ ਵਿਚ ਇਕ ਨਾਲ਼ੇ ਛੁੱਟ (ਜੋ ਸਹਿਰ ਕਲਾਨੌਰ ਦੇ ਪਾਹ ਚਲਦਾ ਹੈ, ਅਤੇ ਉਸ ਨੂੰ ਕਰਨ ਆਹੰਦੇ ਹਨ,) ਹੋਰ ਕੋਈ ਨਲ਼ਾ ਅਤੇ ਬੇਈਂ ਨਹੀਂ ਹੈ;ਸੋ ਵੀ ਬਹੁਤ ਲੰਬਾ ਨਹੀਂ ਹੈ। ਅਤੇ ਉਹ ਨਲ਼ਾ ਸੂਰੀਆਂ ਦੇ ਪਾਹ, ਜੋ ਪਠਾਣਾਂ ਦੀ ਬਸਤੀ ਹੈ, ਦਰਿਆਉ ਰਾਵੀ ਨਾਲ਼ ਜਾ ਮਿਲ਼ਦਾ ਹੈ; ਅਤੇ ਅੱਡ ਹੋਣ ਦੀ ਜਾਗਾ ਤੇ ਲੈਕੇ, ਮਿਲ਼ ਜਾਣ ਦੀ ਜਾਗਾ ਤੀਕੁਰ, ਚਾਲੀ ਕੋਹ ਹੋਊਗਾ।

ਅਤੇ ਇਕ ਹੋਰ ਦੋ ਨਹਿਰਾਂ ਹਨ, ਕਿ ਉਨ੍ਹਾਂ ਵਿਚੋਂ ਜਿਹੜੀ ਲਹੌਰ ਨੂੰ ਗਈ ਹੈ, ਨਬਾਬ ਅਲੀਮਰਦਾਂਖਾਂ ਦੀ ਲਿਆਂਦੀ ਹੋਈ ਹੈ, ਅਤੇ ਉਹ ਨੂੰ ਸਾਹ ਨਹਿਰ ਕਹਿੰਦੇ ਹਨ। ਅਤੇ ਦੂਜੀ ਨਹਿਰ ਜੋੋ ਬਟਾਲੇ ਸਹਿਰ ਹੇਠੋਂ ਲੰਘਕੇ, ਪੱਟੀ ਸਹਿਰ ਦੇ ਨੇੜੇ ਵਸਦੀ ਹੈ, ਉਹ ਮਾਂਝੇ ਦੇ ਮੁਲਖ ਵਿਚੀਂ ਲੰਘਕੇ ਕਸੂਰ ਦੇ ਪਰਗਣੇ ਦੀਆਂਹੱਦਾਂ ਵਿਚ ਬਿਆਹ ਨਦੀ ਵਿਖੇ ਜਾ ਪੈਂਦੀ ਹੈ। ਅਤੇ ਬਾਜੇ ਲੋਕ ਇਸ ਦੇਸ ਨੂੰ ਮਾਝਾ ਕਰਕੇ ਬੀ ਆਖਦੇ ਹਨ। ਅਤੇ ਇਹ ਦੋਨੋਂ ਨਹਿਰਾਂ ਕਦੇ ਵਗਦੀਆਂ ਅਰ ਕਦੇ ਸੁੱਕੀਆਂ ਰਹਿੰਦੀਆਂਹਨ। ਬਲਕ ਸਦਾ ਸੁੱਕੀਆਂਹੀ ਰਹਿੰਦੀਆਂਹਨ; ਅਪਰ ਇਕ ਤਰਾਂ ਜਾਰੀ ਰਹਿ ਸਕਦੀਆਂਹਨ, ਕਿ ਜੇ ਪੰਜਾਬ ਦਾ ਹਾਕਮ ਬੇਲਦਾਰ ਨੌਕਰ ਰਖਕੇ ਸਦਾ ਇਨ੍ਹਾਂ ਦੀ ਖਬਰ ਰੱਖੇ। ਅਤੇ ਇਹ ਸਾਹ ਨਹਿਰ ਮਾਧੋਪੁਰ ਦੇ ਨੇੜਿਉਂ, ਜੋ