ਪੰਨਾ:A geographical description of the Panjab.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦

ਬਿਸਤ ਜਲੰਧਰ ਦੇ ਨਗਰ।

ਲੂਵਾਲੀਆ ਮੁਲਖ ਲੈਣ ਦਾ ਦਾਯਾ ਕਰਕੇ ਉਠਿਆ, ਤਾਂ ਉਸ ਨੈ ਰਾਇ ਇਬਰਾਹੀਮ ਕੋਲ਼ੋਂ ਲੜਕੇ ਇਹ ਸਹਿਰ ਖੁਹੁ ਲਿਆ। ਅਤੇ ਹੁਣ ਉਹ ਸਹਿਰ, ਸਰਦਾਰ ਫਤੇਸਿੰਘੁ ਆਹਲੂਵਾਲ਼ੀਏ ਦੇ ਰਾਜ ਵਿੱਚ, ਬਹੁਤ ਹੀ ਬਸ ਗਿਆ; ਅਤੇ ਉਤਰ ਦੇ ਪਾਸੇ ਸਹਿਰ ਦੇ ਲਾਗ ਹੀ ਇਕ ਪੱਕਾ ਉਮਦਾ ਬਾਗ ਸਰਦਾਰ ਫਤੇਸਿੰਘੁ ਦਾ ਬਣਵਾਇਆ ਹੋਇਆ ਹੈ; ਅਤੇ ਸਹਿਰ ਵਿਚ ਬੀ ਵਡੇ ਵਡੇ ਮਹਿਲ ਬਣਵਾਏ ਹੋਏ ਹਨ। ਬਿਆਹ ਨਦੀ ਉਥੋਂ ਬਾਰਾਂ ਕੋਹ, ਅਰ ਸਤਲੁਜ ਮਉ ਦੇ ਘਾਟੋਂ ਬੀਹ ਕੋਹ ਹੈ।

Kartárpur

ਕਰਤਾਰਪੁਰ ਇਕ ਨਵਾਂ ਸਹਿਰ ਗੁਰੂ ਹਰਗੋਬਿੰਦ ਦਾ ਬਣਵਾਇਆ ਹੋਇਆ ਹੈ। ਉਥੇ ਦਾ ਕਿਲਾ ਪੱਕਾ, ਅਤੇ ਘਰਾਂ ਦੀਆਂ ਅੰਬਾਰਤਾਂ ਵਡੀਆਂ ਸੁਹੁਣੀਆਂ ਬਣੀਆਂ ਹੋਈਆਂ ਹਨਗੀਆਂ; ਅਤੇ ਸਿੱਖ ਲੋਕ ਉਥੇ ਦਰਸਨ ਨੂੰ ਜਾਂਦੇ ਹਨ; ਅਤੇ ਮਥਾ ਟੇਕਦੇ ਹਨ। ਇਕ ਪੱਕਾ ਬਾਗ ਸਹਿਰ ਦੇ ਅੰਦਰ, ਅਰ ਦੇ ਕੱਚੇ ਸਹਿਰੋਂ ਬਾਹਰ ਹਨ। ਅਤੇ ਉਸ ਸਹਿਰ ਦੀ ਹਕੂਮਤ ਹੁਣ ਤੀਕ ਗੁਰੂ ਹਰਗੋਬਿੰਦ ਹੀ ਦੀ ਉਲਾਦ ਕੋਲ਼ ਹੈ। ਬਿਆਹ ਨਦੀ ਉਥੋਂ ਬਾਰਾਂ ਕੋਹ, ਅਰ ਸਤਲੁਜ ਪੰਜੀ ਕੋਹ ਹੈ।

Jalandhar

ਜਲੰਧਰ ਇਕ ਵਡਾ ਪੁਰਾਣਾ ਸਹਿਰ ਹੈ। ਅਤੇ ਕਦੀਮ ਤੇ ਲਾਕੇ ਇਸ ਦੁਆਬੇ ਦੇ ਹਾਕਮ ਦੇ ਰਹਿਣੇ ਦੀ ਜਾਗਾ ਰਿਹਾ ਹੈ। ਸਹਿਰ ਦੀਆਂ ਅੰਬਾਰਤਾਂ ਸਾਰੀਆਂ ਪੱਕੀਆਂ ਹਨ। ਪਰ ਪਾਤਸਾਹਾਂ ਦੇ ਰਾਜ ਵਿਚ ਤਾ ਬਹੁਤ ਹੀ ਅਬਾਦ ਸੀ। ਅਤੇ ਹਮੇਸ਼ਾਂ ਤੇ ਲਾਕੇ ਅਸਰਾਫਾਂ ਅਰ ਆਲਮਾਂ ਅਰ ਭਲੇ ਮਾਣਸਾਂ ਦੇ ਰਹਿਣ ਦਾ ਮਕਾਨ ਹੈ, ਅਤੇ ਵਡਾ ਸਹਿਰ ਹੈ। ਸਹਿਰੋਂ ਬਾਹਰ ਕਈ ਬਾਗ, ਅਰ ਬਹੁਤ ਪੱਕੇ ਮਕਬਰੇ ਸਨ; ਹੁਣ