ਪੰਨਾ:A geographical description of the Panjab.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮

ਬਿਸਤ ਜਲੰਧਰ ਦੇ ਨਗਰ।

ਨਗਰਾਂ ਅਰ ਪਿੰਡਾਂ ਦਾ ਬੇਰਵਾ,ਜੋ ਹੁਣ ਬਸਦੇ ਹਨ,ਲਿਖਿਆ ਜਾਂਦਾ ਹੈ।

Sultanpur.

ਕਸਬਾ ਸੁਲਤਾਨਪੁਰ ਕਦੀਮੀ ਸਹਿਰ ਹੈ; ਦਿਲੀ ਵਾਲ਼ੇ ਪਾਤਸ਼ਾਹਾਂ ਦੇ ਰਾਜ ਵਿਖੇ,ਇਹ ਸਹਿਰ ਵਡਾ ਆਬਾਦ ਸੀ,ਅਤੇ ਅਸਰਾਫਾਂ ਅਰ ਹੋਰ ਕੌਮਾਂ ਦੇ ਰਹਿਣ ਦੀ ਜਾਗਾ ਸਾ। ਕਹਿੰਦੇ ਹਨ,ਜੋ ਔਰੰਗਜੇਬ ਪਾਤਸ਼ਾਹ,ਨਿਕੜੇ ਹੁੰਦਿਆ ਇਸ ਸਹਿਰ ਵਿਚ ਕਈ ਚਿਰ ਰਿਹਾ ਸਾ; ਇਸ ਲਈ ਸਹਿਰ ਦੀਆਂ ਅੰਬਾਰਤਾਂ ਸਾਰੀਆਂ ਪੱਕੀਆਂ ਸਨ ;ਹੁਣ ਸਾਰਾ ਬੇਰਾਨ ਹੋ ਗਿਆ ਹੋਇਆ ਹੈ। ਪਰ ਕੋਈ ਕੋਈ ਹਵੇਲੀਆਂ ਅਰ ਘਰ ਅਜੇ ਵੀ ਹਨ,ਅਪਰ ਸ਼ਹਿਰਪਨਾਹ ਅਰ ਦਰਵੱਜਾ ਕੁਛ ਬੀ ਹੈ ਨਹੀਂ;ਅਗਲੀਆਂ ਪਾਤਸ਼ਾਹੀ ਅੰਬਾਰਤਾਂ ਵਿਚੋਂ ਇਕ ਪੱਕੀ ਸਰਾਂ ਰਹਿ ਗਈ ਹੈ, ਅਤੇ ਸੌ ਕੁ ਬਜਾਰੂ ਹੱਟਾਂ ਬਸਦੀਆਂ ਹਨ। ਅਤੇ ਹਾਕਮ ਦੇ ਬੈਠਣ ਦੀ ਜਾਗਾ ਓਹੋ ਸਰਾਂ ਹੈ। ਅਤੇ ਸਹਿਰ ਤੇ ਉੱਤਰ ਦੇ ਪਾਸੇ ਨੇੜੇ ਹੀ ਇਕ ਪਾਣੀ ਦੀ ਨਹਿਰ ਵਗਦੀ ਹੈ, ਜਿਹ ਨੂੰ ਕਾਲੀ ਬੇਈਂ ਆਖਦੇ ਹਨ;ਉਸ ਪੁਰ ਦੋ ਪਾਤਸ਼ਾਹੀ ਪੱਕੇ ਪੁਲ਼ ਬੰਨ੍ਹੇ ਹੋਏ ਸੰਨ, ਹੁਣ ਓਹ ਦੋਨੋ ਟੁੱਟ ਫੁੱਟ ਗਏ ਹੋਏ ਹਨ; ਇਸ ਕਰਕੇ ਬਰਸਾਤ ਨੂੰ ਬੇੜੀ ਵਿਚ ਬੈਠਕੇ ਓਥੋਂ ਲੰਘਦੇ ਹਨ। ਬਿਆਹ ਦਾ ਦਰਿਆਓ ਓਥੋਂ ਪੰਜ ਕੋਹ ਉੱਤਰ ਦੇ ਪਾਸੇ ਹੈ, ਅਤੇ ਸਤਲੁਜ ਸੱਤ ਕੋਹ ਦਖਣ ਦੀ ਵਲ ਹੈ,ਅਤੇ ਉਸੀ ਲਤੇ ਵਿਚ ਦੋਵੇਂ ਦਰਇਆਓ ਕੋਠੇ ਹੋ ਜਾਂਦੇ ਹਨ।

Bai ki Talwandi.

ਰਾਇ ਸੁਲਤਾਨ ਦੀ ਤਲਵੰਡੀ ਇਕ ਪਿੰਡ ਸੀ, ਪਰ ਇਸ ਸਮੇ ਵਿਚ ਚੌਧਰੀ ਕਾਦਰਬਖਸ ਦੇ ਰਹਿਣ ਨਾਲ਼, ਜੋ ਫਤੇ ਸਿੰਘੁ ਆਹਲੂਵਾਲ਼ੀਏ ਦਾ ਦੀਵਾਨ ਸਾ, ਸਹਿਰ ਵਰਗੀ ਹੋ ਗਈ ਸੀ, ਹਵੇ-