ਪੰਨਾ:A geographical description of the Panjab.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਲਖ ਦੀ ਵੰਡ।

੧੫


ਬੇ ਬਹੁਤ ਅਬਾਦ ਅਤੇ ਹਰਿਆ ਭਰਿਆ ਮੁਲਖ ਹੈ। ਹਰੇਕ ਦੁਆਬੇ ਵਿਚ ਬਹੁਤ ਸਹਿਰ ਅਰ ਨਗਰ, ਅਰ ਅਣਗਿਣਤ ਪਿੰਡ ਅਬਾਦ ਹਨ। ਅਤੇ ਇਸ ਦੇਸ ਦੀ ਆਬ ਹਵਾ, ਨਾਭਾ ਬਹੁਤ ਤੱਤੀ ਹੈ, ਅਰ ਨਾ ਬਹੁਤ ਠੰਢੀ ਹੈ; ਜਿਹਾਕੁ ਪਾਲਾ ਬੀ ਅਜਿਹਾ ਨਹੀਂ ਪੈਂਦਾ, ਜੋ ਅੱਗ ਸੇਕਿਆਂ ਬਾਝ ਨਾ ਰਿਹਾ ਜਾਵੇ; ਅਤੇ ਬਰਫ ਬੀ ਨਹੀਂ ਪੈਂਦੀ; ਅਤੇ ਨਾ ਇਤਨੀ ਗਰਮੀ ਹੁੰਦੀ ਹੈ, ਜੋ ਹੱਦੋਂ ਲੰਘ ਜਾਵੇ ; ਬਲਕ ਕਦੇ ਕਦੇ ਰਾਤ ਨੂੰ ਠੰਢ ਦੇ ਕਾਰਨ ਕਪੜੇ ਦੀ ਲੋੜ ਬਣ ਜਾਂਦੀ ਹੈ। ਅਤੇ ਬਰਸਾਤ ਦੀ ਰੁੱਤੇ ਬਰ- ਖਾ ਹੁੰਦੀ ਹੈ, ਪਰ ਬੰਗਾਲੇ ਦੇਸ ਨਾਲ਼ੋਂ ਥੁਹੁੜੀ ਹੁੰਦੀ ਹੈ; ਅਤੇ ਮੇਵੇ ਭਾਵੇਂ ਇਰਾਨ ਤੁਰਾਨ ਵਰਗੇ ਇਸ ਦੇਸ ਵਿਚ ਨਹੀਂ ਮਿਲ਼- ਦੇ, ਤਾਂ ਭੀ ਹਰ ਪਰਕਾਰ ਦਾ ਫਲ਼ ਲੱਝ ਜਾਂਦਾ ਹੈ। ਇਸ ਦੇਸ ਦੀ ਇਕ ਹੋਰ ਅਣੋਖੀ ਗੱਲ ਹੈ, ਕਿ ਇਨ੍ਹਾਂ ਦੁਆਬਿਆਂ ਦੀ ਆਪੇ ਆਪਣੀ ਆਬ ਹਵਾ ਅੱਡੋ ਅੱਡ ਹੈ, ਇਕ ਦੀ ਦੂਜੇ ਨਾਲ਼ ਨਹੀਂ ਮਿਲ਼ਦੀ; ਨਿਰਾ ਬੋਲੀ ਅਰ ਭਰਾਵੇ ਵਿਚ ਕੁਛ ਕੁਛ ਭਿੰਨ ਹੈ। ਅਤੇ ਇਸ ਮੁਲਖ ਦੇ ਲੋਕ ਬਾਹਲੇ ਬੰਦਗੀ ਅਰ ਪੁਜਾ ਕਰਨ ਵਾਲ਼ੇ ਹਨ, ਅਤੇ ਆਦਰ ਭਾਉ, ਅਰ ਪਰਾਹੁਣਚਾਰੀ, ਅਰ ਖਾਲਸ ਪਿਆਰ ਵਿਖੇ ਬੇਰਿਆ ਹਨ, ਅਤੇ ਪਰਾਹੁਣਿਆਂ ਦੀ ਨਿਰੀ ਬੇਗਰਜ ਖਾਤਰਦਾਰੀ ਕਰਦੇ ਹਨ।

چه پنجاب انتخاب هفت کشور
قسم خورده بخاکش آب کوثر
فضائے نشهء مستی هوایش‌
زمین و آسمانها خاک پایش