ਪੰਨਾ:A geographical description of the Panjab.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਦੀਆਂ


ਰਾਾਮਚੌਂਤੜੇ ਨੂੰ ਪ੍ਰਜਾਸਥਾਨ ਕਰਕੇ ਮੰਨਦੇ ਹਨ ਅਤੇ ਦਰਿਆਉ ਦੇ ਇਸ ਪਾਸੇ ਦੇ ਕੰਢੇ ਪਰ, ਜੋ ਲਹੌਰ ਦੀ ਲੋਟ ਹੈ, ਲਛਮਣ ਦਾ ਸਥਾਨ ਹੈ, ਅਤੇ ਉਸ ਪਾਰ ਰਾਮਚੌਂਤੜਾ ਹੈ; ਅਤੇ ਝਨਾਉ ਦਾ ਦਰਿਆਉ ਉਥੋਂ ਛੇ ਕੋਹ ਹੈ। ਪਰੰਤੂ ਇਹ ਦਰਿ ਆਉ ਉਥੋਂ ਲੰਘਕੇ ਸੁੱਧੂ ਦੀ ਸਰਾਂ ਹੇਠ ਚੱਲਦਾ ਹੈ, ਅਤੇ ਉਥੋਂ ਫਾਜਲਸਾਹ ਨਾਮੇ ਨਗਰ ਦੇ ਹੇਠੋਂ ਹੋਕੇ, ਜੋ ਸਰਦਾਰਪੁਰ ਨਾਮੇ ਪਿੰਡ ਤੇ ਤਿੰਨ ਕੋਹ ਹੈ, ਝਨਾਉ ਅਰ ਬਹਿਤ ਦੇ ਦਰਿਆਉ ਨਾਲ਼ ਮਿਲ਼ ਜਾਂਦਾ ਹੈ, ਅਰ ਤਿੰਨੇ ਦਰਿਆਉ ਕਠੇ ਹੋਕੇ ਚਲਦੇ ਹਨ, ਅਤੇ ਉਥੇ ਇਸ ਦਰਿਆਉ ਨੂੰ ਤਿੰਮੋ ਕਹਿੰਦੇ ਹਨ, ਅਤੇ ਮੁਲਤਾਨ ਦੇ ਗਿਰਦਿਓ ਲੰਘਕੇ ਬਹੁਉਲਪੁਰ ਦੀਆਂ ਹੱਦਾਂ ਵਿਚ, ਬਿਆਹ ਅਰ ਸਤਲੁਜ ਨਾਲ਼, ਜੋ ਕਠੇ ਰੋਕੇ ਚੱਲਦੇ ਹਨ, ਮਿਲ਼ ਜਾਂਦਾ ਹੈ; ਉਸ ਮੁਲਖ ਵਿਚ ਇਸ ਦਰਿਆਉ ਨੂੰ ਪੰਜ-ਨੱਦ ਕਰਕੇ ਆਖਦੇ ਹਨ।

The River Jhanau. (Urdú, Chanháb.)

ਚੌਥਾ ਝਨਾਉ ਦਾ ਦਰਿਆਉ। ਇਹ ਵਡਾ ਦਰਿਆਉਂ ਹੈ, ਇਸ ਵਿਚ ਗਾਾਹਣ ਬਹੁਤ ਘੱਟ ਹੈ; ਅਤੇ ਹਿੰਦੀ ਸਾਸਤ੍ਰਾਂ ਵਿਖੇ ਉਹ ਨੂੰ ਚੰਦਰਭਾਗਾ ਕਰਕੇ ਲਿਖਦੇ ਹਨ, ਅਤੇ ਕਹਿੰਦੇ ਹਨ, ਜੋ ਇਸ ਦਰਿਆਉਂ ਦਾ ਨਿਕਾਸ ਬਹੁਤ ਦੂਰ

ਹੈ। ਅਤੇ ਅਸਲ ਵਿਚ ਦੋਹੁੰ ਦਰਿਆਵਾਂ ਨੈ ਮਿਲ਼ ਕੇ ਇਕ ਨਾਉਂ ਪਾਇਆ ਹੈ; ਇਕ ਤਾ ਦਰਿਆਉ ਚੰਦਰ, ਜੋ ਚੀਨ ਦੇ ਪਹਾੜਾਂ ਵਿਚੋਂ ਨਿੱਕਲਦਾ ਹੈ; ਅਤੇ ਦੂਜਾ ਦਰਿਆਉ ਭਾਗਾ, ਜੋ ਤਿੱਬਤ ਦੀਆਂ ਹੱਦਾਂ ਤੇ ਆਉਂਦਾ ਹੈ; ਇਸ ਤੇ ਪਿਛੇ ਕਸਟਵਾੜ ਦੇ ਗਿਰਦੇ ਏਹ ਦੋਵੇਂ ਇਕ ਹੋ ਜਾਂਦੇ ਹਨ, ਅਰ ਚੰਦਰਭਾਗਾ ਕਹਾਉਂਦੇ ਹਨ। ਅਤੇ ਉਸ ਜਾਗਾ ਥੋਂ ਤਾਲ ਭੁਪਾਲ ਦੇ ਰਸਤੇ, ਤਿਰਕੁਟੇ ਪਹਾੜ ਦੇ ਨੇੜਿਓਂ ਜੋ ਜੰਮੂ ਦੇ ਤਾਬੇ ਹੈ, ਹੋਕੇ

B