ਪੰਨਾ:A geographical description of the Panjab.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

A GEOGRAPHICAL DESCRIPTION

OF THE PANJAB.


Name and Boundaries.

ਇਸ ਵਿਖੇ ਪੰਜਾਬ ਦੇਸ ਦੇ ਬੰਨਿਆਂ ਦੇ ਹਵਾਲ਼ ਦਾ ਬਿਆਨ ਹੈ, ਅਤੇ ਇਹ ਕਿ ਇਸ ਨੂੰ ਪੰਜਾਬ ਕਿੰਉ ਆਖਦੇ ਹਨ; ਅਤੇ ਇਸ ਦੇਸ ਦੇ ਦਰਿਆਵਾਂ ਅਰ ਨਹਿਰਾਂ, ਅਤੇ ਹੋਰ ਨਦੀਆਂ ਨਾਲਿਆਂ ਦਾ, ਜੋ ਉਨ੍ਹਾਂ ਵਿਚ ਆ ਮਿਲਦੇ ਹਨ, ਅਤੇ ਇਸ ਮੁਲਖ ਦੇ ਦੁਆਬਿਆਂ ਦਾ ਤਿਨ੍ਹਾਂ ਦੀ ਲੰਬਾਈ ਚੁੜਾਈ ਸਣੇ ਅਤੇ ਹਰੇਕ ਦੁਆਬੇ ਦੇ ਉਘੇ ਨੱਗਰਾਂ ਅਰ ਪਿੰਡਾਂ, ਅਤੇ ਅਨਾਜ ਅਰ ਮੇਵਿਆਂ ਅਰ ਹੋਰ ਵਸਤਾਂ ਦਾ ਬਿਆਨ ਹੈ ਜੋ ਦਾਨਾ ਬੀਨਾ ਲੋਕ ਹਨ, ਤਿਨ੍ਹਾਂ ਪੁਰ ਪਰਗਟ ਹੋਵੇ, ਕਿ ਪੰਜਾਬ ਦੇਸ ਤੀਜੇ ਇਕਲੀਮ ਵਿਚੋਂ ਹੈ; ਅਤੇ ਉਹ ਦਾ ਲੰਬਾਉ ਸਤਲੁਜ ਤੇ ਲੈਕੇ ਦਰਿਆਉ ਸਿੰਧ ਤੀਕਇੱਕ ਸੌ ਅੱਸੀ ਕੋਹ, ਅਰ ਤਿਸ ਦਾ ਚੁੜਾਉ ਭਿੰਬਰ ਤੇ ਲੈਕੇ ਚੌਖੰਡੀ ਤੀਕਰ, ਜੋ ਸਤਗੜੇ ਦੇ ਲਾਕੇ ਵਿਚੋਂ ਹੈ, ਛਿਆਸੀ ਕੋਹ ਹੈ ਉਹ ਦੇ ਚੜਦੇ ਪਾਸੇ ਸਰਹਿੰਦ, ਉੱਤਰ ਕਸਮੀਰ, ਦੱਖਣ ਸਰਕਾਰ ਅਜਮੇਰ, ਅਤੇ ਲਹਿੰਦੇ ਪਾਸੇ