ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


੧੪੫ ਦੁਆਬੇ ਸਿੰਧ ਸਾਗਰ ਦੇ ਨਗਰ

ਦਿੰਦਾ ਹੈ,ਅਤੇ ਅਪ੍ਰੈਲ ਦੇ ਮਹੀਨੇ ਦੂਰ ਦੂਰ ਤੇ ਲੋਕ ਉਥੇ ਜਾਨਦੇ ਹਨ|ਅਤੇ ਇਸ ਪਹਾੜ ਦੇ ਨੇੜੇ ਇਕ ਵੱਡਾ ਡੂੰਘਾ ਚੁਸਮਾ ਹੈ,ਜਿਹਨੂੰ ਕਟਾਸ ਕਰਕੇ ਆਖਦੇ ਹਨ,ਅਤੇ ਓਹ ਹਿੰਦੂਆਂ ਦੇ ਤੀਰਥ ਦੀ ਜਗਾ ਹੈ|ਕਹਿੰਦੇ ਹਨ,ਜੋ ਧਰਤੀ ਦੋ ਅੱਖਾਂ ਧਰਦੀ ਹੈ;ਇਕ ਸੱਜੀ,ਜੋ ਅਜਮੇਰ ਗਿਰਦੇ ਪ੍ਰ੍ਹੁਕਰ ਦਾ ਤਲਾਉ ਹੈ;ਅਤੇ ਦੂਜੀ ਖੱਬੀ,ਜੋ ਇਹ ਕਟਾਸ ਹੈ|ਅਤੇ ਬਹੁਤ ਜੋਗੀ ਲੋਕ ਦੂਰ ਦੂਰ ਥੀਂ ਇਸ ਚੁਸਮੇ ਪੁਰ ਆ ਕੇ ਅਸਨਾਨ ਕਰਦੇ,ਅਰ ਪ੍ਰਿਤ੍ਦਾਨ ਕਰਦੇ ਹਨ ||

Bishandaur and Bakráļá,


ਬਿਸਨਦੋਰ ਅਤੇ ਬ੍ਕਰਾਲੇ ਵਿਚ ਹਜਾਰ ਘਰ ਬਸਦੇ ਹਨ|ਇਥੋਂ ਲੈ ਕੇ ਧੰਨੀਘੇਬ ਦੇ ਬੰਨੇ ਲਗ ਸਭ ਪੋਠੋਹਾਰ ਦਾ ਮੁਲਖ ਹੈ|ਉਥੇ ਦੇ ਘੋੜੇ ਅਰ ਖੱਚਰਾਂ ਬਹੁਤ ਹੀ ਚਲਾਕ ਹੁੰਦੀਆਂ ਹਨ,ਅਤੇ ਉਥੋਂ ਦੇ ਵ੍ਸ੍ਕੀਣ ਸਰਬੱਤ ਮੁਸਲਮਾਨ,ਅਰ ਬਹੁਤੇ ਕੁਰਾਨ ਦੇ ਹਾਫਜ ਹਨ|ਅਤੇ ਇਸ ਸਿੰਧ ਸਾਗਰ ਦੇ ਦੁਆਬ ਵਿਚ,ਜੋ ਪਹਾੜੋਂ ਲੈ ਕੇ ਦੁਹਾਂ ਦਰਿਆਵਾਂ ਦੇ ਕੱਠ ਦੇ ਜਾਗਾ ਤੀਕੁ ਹੈ,ਸਰਬੱਤ ਮੁਸਲਮਾਨ ਹੀ ਬਸਦੇ ਹਨ;ਹਿੰਦੂਆਂ ਦਾ ਦੀਨ ਅਰ ਜਿਮੀਦਾਰੀ ਬਹੁਤ ਥੁਹੁੜੀ ਹੈ;ਇਸੀ ਸਬਬ ਸਦਾ ਸਿੱਖਾਂ ਨਾਲ ਦੀਨੀ ਲੜਾਈਲੜਿਆ ਕਰਦੇ ਸੇ;ਪਰ ਜਾਂ ਕਿਸੇ ਵੱਲੋਂ ਕੁੰਮਕ ਦੀ ਆਸ ਨਾ ਰਹੀ,ਤਾਂ ਲਚਾਰ ਹੋ ਕੇ ਤਾਬੇਦਾਰ ਬਣ ਗਏ,ਤਾਂ ਭੀ ਸਿੱਖ ਉਹਨਾ ਪੁਰ ਬਿਲਕੁੱਲ ਕਾਬੂ ਨਾ ਪਾ ਸਕੇ;ਕਿੰਉਕੀ ਇਕ ਤਾਂ ਓਹ ਲੋਕ ਵੱਡੇ ਤਕੜੇ ਹਨ,ਅਤੇ ਦੂਜਾ ਇਹ ਕਿ ਉਸ ਦੇਸ ਵਿਚ ਪਾਣੀ ਦਾ ਵੱਡਾ ਤੋੜਾ ਅਤੇ ਰਸਤੇ ਬਹੁਤ ਅੌਖੇ ਹਨ|ਇਸ ਦੁਆਬੇ ਦੇ ਲੋਕਾਂ ਦਾ ਭਗਵਾ ਜੁਦਾ ਜੁਦਾ ਹੈ;ਜਿਹਾਕੁ ਪੋਠੋਹਾਰੀਆਂ ਦਾ ਭਗਵਾ ਰਾਉਲਪਿੰਡੀ ਦੀ ਹੱਦ ਤੀਕੁਰ ਪਹਾੜੀਆਂ ਅਰ ਖੱਖੜਾਂ ਨਾਲ