ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੪੪
ਦੁਆਬੇ ਸਿੰਧ ਸਾਗਰ ਦੇ ਨਗਰ।

ਕਰਦੇ ਹਨੇ, ਕਿ ਪਾਤਸਾਹ ਨੈ ਇਸ ਚੁਸਮੇ ਦੇ ਕਿਲੇ ਵਿਚ ਲਿਆਉਣ ਲਈ ਬਹੁਤ ਚਾਹਿਆ, ਪਰ ਨਾ ਲਿਆ ਸਕਿਆ; ਥਲਕ ਜਿਸ ਵੇਲੇ ਉਸ ਦੇ ਦੁਆਲੇ ਕੰਧਾ ਉਸਾਰਨ ਲੱਗੇ,ਤਾਂ ਉਹ ਦਾ ਪਾਣੀ ਅੰਦਰੋਂ ਸੁੱਕਕੇ ਕਿਲੇ ਥੀਂਂ ਬਾਹਰ ਰਸਦਾ ਸਾ। ਆਖਦੇ ਹਨ, ਜੋ ਦਰਵਜੇ ਦੇ ਪੱਥਰ ਉਪਰ ਤਲਾਕ ਲਿਖੀ ਹੋਈ ਹੈ, ਜੋ "ਕੋਈ ਪਾਤਸਾਹ ਇਸ ਕਿਲੇ ਦੇ ਅੰਦਰ ਨਾ ਵੜੇ, ਜਦ ਤੀਕਰ ਇਸ ਚਸਮੇ ਨੂੰ ਕਿਲੇ ਦੇ ਅੰਦਰ ਨਾ ਲਿਆਵੇ;" ਇਸ ਕਰਕੇ ਉਸ ਕਿਲੇ ਵਿਚ ਕੋਈ ਪਾਤਸਾਹ ਨਹੀਂ ਵੜਦਾ। ਖਾਣ ਨਾਮੇ ਨਲੇ ਤੇ ਪਾਰ ਮਦਾਨ ਵਿਚ ਇਕ ਪਾਤਸਾਹੀ ਸਰਾਂ ਥੀਂ, ਸੋ ਹੁਣ ਉਜੜ ਪਈ ਹੈ, ਅਤੇ ਕਿਲੇ ਦੇ ਲੋਕ ਇਸ ਨਲੇ ਦਾ ਪਾਣੀ ਪੀਂਦੇ ਹਨ; ਅਤੇ ਕਿਲੇ ਦੇ ਵਿਚ ਬੀ ਕਈ ਖੂਹੇ ਪੱਥਰ ਵਿਚ ਉਕਰੇ ਹੋਏ ਹਨ, ਪਰ ਤਿੰਨਾਂ ਵਿਚ ਪਾਣੀ ਬਹੁਤ ਥੁਹੜਾ ਹੈ। ਅਤੇ ਇਕ ਪੌੜੀਆਂਵਾਲੀ ਬਾਉੜੀ ਅਜਿਹੀ ਡੂੰਘੀ ਹੈ, ਜੋ ਆਦਮੀ ਦੀ ਨਿਗਾ ਉਹ ਦੇ ਥੱਲੇ ਤੀਕਰ ਨਹੀਂ ਅਪੜਦੀ; ਨਿਰਾ ਧੂਆਂ ਜਾ ਨਜਰੀ ਆਉਂਦਾ ਹੈ। ਉਹ ਦੀਆਂ ਇਕ ਸੌ ਇਕਾਸੀ ਪਾਉੜੀਆਂ ਇਕ ਕਾਲੇ ਰੰਗ ਦੇ ਪੱਥਰ ਦੀਆਂ ਹਨ, ਉਹ ਖੂਹਾ ਹੁਣ ਉਜਾੜ ਵਿਚ ਸੁੱਕਾ ਪਿਆ ਹੈ। ਅਤੇ ਰੁਤਾਸ ਦੇ ਕਿਲੇ, ਥੀਂ ਬਾਲਨਾਥ ਜੋਗੀ ਦਾ ਪਹਾੜ ਸੱਤ ਕੋਹ ਹੈ, ਅਤੇ ਉਸ ਪਹਾੜ ਦਾ ਨਾਉਂ ਬੀ ਬਾਲਨਾਥ ਦੇ ਨਾਉਂ ਪੁਰ ਮਸ਼ਹੂਰ ਹੋ ਗਿਆ ਹੋਇਆ ਹੈ; ਹੁਣ ਤੀਕਰ ਉਥੇ ਜੋਗੀ ਰਹਿੰਦੇ ਹਨ, ਅਤੇ ਗਾਈਆਂ ਮਹੀਆਂ ਬਹੁਤ ਰਖਦੇ ਹਨ, ਅਤੇ ਆਇਆਂ ਗਇਆਂ ਰਾਹੀਆ ਨੂੰ ਦੁੱਧ ਪਿਲਾਉਂਦੇ ਹਨ। ਇਸ ਪਹਾੜ ਵਿਚ ਸਭ ਚਸਮੇਂ ਖਾਰੇ ਹਨ; ਉਨਾਂ ਦਾ ਪਾਣੀ ਗਿਲਹੜ ਦੇ ਹੱਕ ਬਹੁਤ ਚੰਗਾ ਹੈ, ਅਤੇ ਉਸ ਪਾਣੀ ਪੀਤਿਆਂ ਉਵੇ ਦਸਤ ਲੱਗ ਜਾਂਦੇ ਹਨ, ਅਤੇ ਕਰ ਦੇ ਬਕਾਰ ਨੂੰ ਬੀ ਖੰਡ