ਪੰਨਾ:A geographical description of the Panjab.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਸਿੰਧ ਸਾਗਰ ਦੇ ਨਗਰ।

੧੩੭

ਦਾ ਬਣਵਾਇਆ ਹੋਇਆ ਹੈ; ਅਤੇ ਉਹ ਦੀ ਕਬਰ ਬੀ ਉਸੇ ਦੇ ਅੰਦਰ ਹੈ। ਇਸ ਕਿਲੇ ਦੇ ਗਿਰਦੇ ਇਕ ਕੱਚਾ ਬਗਲ਼ ਹੈ, ਅਤੇ ਅੰਦਰਲੇ ਬਾਹਰਲੇ ਸਭ ਬੀਹ ਬੁਰਜ ਹਨ, ਅਤੇ ਇਕ ਪੱਕੀ ਮਸੀਤ ਕਿਲੇ ਦੇ ਅੰਦਰਵਾਰ ਹੈ। ਬਸੋਂ ਚਾਰ ਪੰਜ ਸੈ ਘਰ, ਅਰ ਇਕ ਸੌ ਹੱਟ ਹੋਊ; ਅਤੇ ਕਿਲੇ ਦੇ ਗਿਰਦੇ ਪੱਕੀ ਗਲਾਫੀ ਖਾਈ ਹੈ; ਅਤੇ ਇਕ ਖੂਹ ਛੁਟ ਕਈਆਂ ਕੋਹਾਂ ਤੀਕੁਰ ਕਿਲੇ ਦੇ ਦੁਆਾਲ਼ੇ ਹੋਰ ਕਿਧਰੇ ਪਾਣੀ ਹੈ ਨਹੀਂ। ਹੁਣ ਤੇ ਅਗੇ ਇਹ ਕਿਲਾ ਪਠਾਣਾ ਕੋਲ਼ ਸਾ; ਪਰ ੧੨੩੭ ਸਨ ਹਿਜਰੀ ਵਿੱਚ ਮਹਾਰਾਜੇ ਰਣਜੀਤਸਿੰਘੁ ਨੈ ਮੋਰਚੇ ਲਾਕੇ ਡੇਢ ਮਹੀਨੇ ਤੀਕੁ ਘੇਰਾ ਪਾ ਛੱਡਿਆ, ਅਤੇ ਰੇਤ ਦੇ ਥਲ਼ਾਂ ਵਿੱਚ ਕੱਚੇ ਖੂਹ ਪੁਟਾ ਲਏ; ਓੜੁਕ ਲਚਾਰ ਹੋਕੇ ਪਠਾਣਾਂ ਨੈ ਸੁਲਾ ਕਰ ਲੀਤੀ, ਅਤੇ ਕਿਲਿਓਂ ਬਾਹਰ ਨਿੱਕਲ਼ਿਆਏ। ਹੁਣ ਕਈਕੁ ਪਿੰਡ ਜਗੀਰ ਬੈਠੇ ਖਾਂਦੇ ਹਨ।

Derá Dinpanáh.

ਡੇਰਾ ਦੀਨਪਨਾਹ ਦਾ ਦਰਿਆਉ ਸਿੰਧ ਥੋਂ,ਪੰਜ ਕੋਹ ਹੈ। ਉਹ ਦੀ ਬਸੋਂ ਦੋ ਕੁ ਹਜਾਰ ਘਰ, ਅਰ ਇਕ ਸੌ ਹੱਟ ਹੈ,ਅਤੇ ਦੀਨਪਨਾਹ ਨਾਮੇ ਪਠਾਣ ਦਾ ਬਸਾਇਆ ਹੋਇਆ ਹੈ, ਜਿਸ ਦੀ ਕਬਰ ਪੱਕੀ ਚੂਨੇ ਗਚ ਸਹਿਰ ਦੇ ਅੰਦਰਵਾਰ ਹੈ,ਅਤੇ ਇਕ ਪੱਕਾ ਗਲਾਫੀ ਕਿਲਾ, ਅਤੇ ਪੂਰਬ ਦੇ ਰੁਕ ਇਕ ਕੱਚਾ ਬਾਗ ਹੈ।

Lambá.

ਲੰਬਾ ਨਾਮੇ ਇਕ ਕਸਬਾ ਹੈਂ, ਜੋ ਮਨਕੇਰੇ ਦੇ ਕਿਲੇ ਥੀਂ ਸਤਾਈ ਕੋਹ ਹੈ। ਉਥੇ ਛੇ ਹਜਾਰ ਘਰ, ਅਰ ਚਾਰ ਸੈ ਹੱਟ ਬਸਦੀ ਹੈ। ਅਤੇ ਪੋਪਲਜਈ, ਖਲੀਲਜਈ,ਅਰ ਬਾਰਕਜਈ ਪਠਾਣ ਅਰ ਬਲੋਚ ਲੋਕ ਉਥੇ ਦੇ ਵਸਕੀਣ ਹਨ। ਅਤੇ ਹਾਕਮ ਦੇ ਰਹਿਣ ਦਾ ਕਿਲਾ ਸਹਿਰ ਥੀਂ ਅੰਦਰਵਾਰ ਹੈ; ਅਤੇ ਦਰਿਆਉ ਸਿੰਧ

R