ਪੰਨਾ:A geographical description of the Panjab.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦੁਆਬੇ ਚਨਹਿਤ ਦੇ ਨਗਰ।

੧੩੩

ਇਸ ਪਿਛੇ ਮਹਾਰਾਜੇ ਰਣਜੀਤਸਿੰਘੁ ਨੈ ਇਨ੍ਹਾਂ ਦੇ ਨਾਸ ਕਰਨੇ ਵਿਚ ਬਾਹਲਾ ਉਦਮ ਚੁਕਿਆ, ਅਤੇ ਕਈ ਬਾਰ ਆਪ ਪਿਆਦਾ ਹੋਕੇ, ਬੇਲੇ ਵਿਚ ਜਾ ਵੜਿਆ, ਅਤੇ ਲੜਾਈਆਂ ਮਾਰ ਮਾਰਕੇ, ਤਿਨ੍ਹਾਂ ਦਾ ਮੁਲਖ ਲੁਟਿਆ ਫੂਕਿਆ, ਅਤੇ ਵਡੀ ਕਟੀਲੀ ਸਪਾਹ ਸਦਾ ਲਈ ਉਨ੍ਹਾਂ ਦੇ ਮੁਲਖ ਪੁਰ ਛੱਡ ਛੱਡੀ, ਅਤੇ ਬਹੁਤ ਪੈਸਾ ਲਾਕੇ ਖੂਹੇ ਪਟਵਾਏ; ਤਾਂ ਹੁਣ ਅੱਗੇ ਨਾਲ਼ੋਂ ਕੁਛ ਸੁਬਿਹਤਾ ਹੋਇਆ ਹੈ।

ਜਾਂ ਇਨ੍ਹਾਂ ਪਰ ਕੋਈ ਗਲੀਮ ਝੜਾਈ ਕਰਦਾ ਹੈ, ਤਾਂ ਏਹ ਬੇਲੇ ਵਿਚ ਵੜ ਜਾਂਦੇ ਹਨ, ਅਤੇ ਓਪਰਾ ਆਦਮੀ ਉਥੇ ਜਾ ਨਹੀਂ ਸਕਦਾ। ਇਸ ਲਈ ਇਨ੍ਹਾਂ ਪਰ ਕੋਈ ਕਾਬੂ ਨਹੀਂ ਪਾ ਸਕਿਆ। ਇਸ ਜਿਲੇ ਜੰਗਲ਼ ਵਿਚ ਅੰਬਾਂ ਦੇ ਬੂਟੇ ਬਹੁਤ ਤਾ ਹਨ। ਪਰ ਚੰਗੇਰੇ ਘਟ ਹਨ

Bijwát

ਬਿਜਵਾਤ ਝਨਾਉ ਦੇ ਕੰਢੇ ਵਡਾ ਤਰ ਅਤੇ ਸੁੰਦਰ ਪਰਗਣਾ ਹੈ। ਦਰਿਆਉ ਝਨਾਉ, ਜਾਂ ਪਹਾੜੋਂ ਨਿਕਲ਼ਦਾ ਹੈ, ਤਾਂ ਅਠਾਰਾਂ ਟੁਕੜੇ ਹੋ ਜਾਂਦਾ ਹੈ, ਅਤੇ ਅਠਾਰਾਂ ਦੇ ਅਠਾਰਾਂ ਹੀ ਇਸ ਪਰਗਣੇ ਵਿੱਚੀਂ ਚਲਦੇ ਹਨ। ਅਤੇ ਜਿੱਥੇ ਜਿੱਥੇ ਨੂੰ ਨਹਿਰਾਂ ਕੱਟਕੇ ਲੈ ਜਾਂਦੇ ਹਨ, ਉਹ ਭੌਂ ਤਰ ਹੋ ਜਾਂਦੀ ਹੈ। ਅਤੇ ਧਾਨ ਅਰ ਕਮਾਦ ਹਰ ਭਾਂਤ ਦਾ ਬਹੁਤ ਹੁੰਦਾ ਹੈ, ਅਤੇ ਅੰਬਾਂ ਦੇ ਬੂਟੇ ਬੀ ਅਗਿਣਤ ਹਨ।

Akhnur.

ਅਖਨੂਰ ਝਨਾਉ ਦੇ ਕੰਢੇ ਪਹਾੜ ਦੇ ਟਿੱਬਿਆਂ ਵਿਚ ਇਕ ਮਸਹੂਰ ਸਹਿਰ ਹੈ; ਉਸ ਵਿਖੇ ਸੱਤ ਸੈ ਘਰ, ਅਤੇ ਪੰਜਾਹ ਦੁਕਾਨਾਂ ਹੋਣਗੀਆਂ। ਉਥੇ ਦੋ ਵਸਕੀਣ ਕਈ ਕੋਮਾਂ ਦੇ ਹਨ, ਪਰ ਜਿਮੀਦਾਰੀ ਜਮਵਾਲ਼ ਰਾਜਪੂਤਾਂ ਦੀ ਹੈ ਅਤੇ ਜੰਮੂ ਹੀ ਦੇ