ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦੁਆਬੇ ਚਨਹਿਤ ਦੇ ਨਗਰ। ੧੩੧

Mirpur.

ਮੀਰਪੁਰ ਪਹਾੜ ਤਲੀ ਦਾ ਸਹਿਰ ਹੈ, ਜੋ ਗੱਖੜਾਂ ਦੇ ਵੇਲੇ ਵਡੀ ਰੋਣਕ ਵਿੱਚ ਸਾ, ਅਤੇ ਮਸੀਤਾਂ ਅਰ ਸੁੰਦਰ ਮਕਾਨ ਬਣੇ ਹੋਏ ਸਨ, ਸੋ ਹੁਣ ਉਜੱੜ ਪਏ ਹਨ; ਅਤੇ ਉਨਾਂ ਰਾਜਿਆਂ ਅਰ ਗਖੱੜਾ ਵਿਚੋਂ ਕੋਈ ਨਹੀਂ ਰਿਹਾ | ਹੁਣ ਬਜ਼ਾਰ ਦੀ ਨਿਰੀ ਡੇਢੁਕ ਸੋ ਹੱਟ ਹੋਊ;ਪਰ ਦੇਖਣਵਾਲੇ ਆਖਦੇ ਹਨ, ਜੋ ਮੀਰ- ਪੁਰ ਦਾ ਬਜਾਰ ਵਡੀ ਸੁਹੁਣੀ ਡੋਲ ਸਿਰ ਪਿਆ ਹੋਇਆ ਹੈ; ਇਕ ਇਸ ਗੱਲ ਦਾ ਘਾਟਾ ਹੈ, ਜੋ ਗਿਰਦੇ ਸਹਿਰਪਨਾਹ ਹੈ ਨਹੀਂ| ਇਸ ਸਹਿਰ ਦੀ ਜਿਮੀਨ ਨੀਚੀ ਉੱਚੀ, ਅਤੇ ਦੇਹੀਂ ਪਾਸੀਂ ਦੇ ਨਲੇ ਹਨ; ਜਿਹੜਾ ਦਖੱਣ ਦੇ ਪਾਸੇ ਹੈ, ਉਸ ਵਿਚ ਥੁਹੁੜਾ ਜੇਹਾ ਪਾਣੀ ਚਲਦਾ ਹੈ, ਅਤੇ ਜਿਹੜਾ ਉੱਤਰ ਦੇ ਰੁਕ ਹੈ, ਉਸ ਵਿਚ ਸਹਿਰ ਤੇ ਉਪੁਰ ਕਰਕੇ ਇਕ ਘਰਾਟ ਦੇ ਚੱਲਣ ਜੋਗਾ ਪਾਣੀ ਵਗਦਾ ਹੈ; ਜਾਂ ਸਹਿਰ ਦੇ ਹੇਟ ਪਹੁ