ਪੰਨਾ:A geographical description of the Panjab.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੧੨੫


ਆ। ਅਤੇ ਮੀਆਂ ਮੋਟਾ ਇਨ੍ਹਾਂ ਦਾ ਦਾਦਾ, ਰਾਜੇ ਰਣਜੀਤਦੇਵ ਦਾ ਚਾਕਰ, ਅਤੇ ਕੋੜਮੇ ਵਿਚੋਂ ਸੀ। ਅਤੇ ਜੰਮੂ ਸਹਿਰ ਜਿਤਨਾਕੁ ਹੁਣ ਬਸਦਾ ਹੈ, ਸਭ ਸੱਤ ਹਜਾਰ ਘਰ, ਅਰ ਇਕ ਹਜ਼ਾਰ ਹੱਟ ਹੋਊ। ਜੰਮੂ ਸਿਆਲ਼ਕੋਟ ਤੇ ਪੰਦਰਾਂ ਕੋਹ ਹੈ, ਪਰ ਅਜਿਹੇ ਉਚੇ ਟਿਬੇ ਪੁਰ ਹੈ, ਜੋ ਸਿਆਲ਼ਕੋਟ ਉੱਥੋਂ ਸਾਫ ਨਜਰੀ ਪੈਂਦਾ ਹੈ। ਅਤੇ ਇਸ ਟਿੱਬੇ ਦੇ ਨੀਚੇ ਪਹਾੜੋਂ ਸੱਤਰਾਂ ਕੋਹਾਂ ਤੇ ਇੱਕ ਨਹਿਰ ਆਉਂਦੀ ਹੈ, ਅਤੇ ਕਿਤਨੇਕੁ ਕੋਹ ਜੰਮੂ ਤੇ ਹੇਠ ਝਨਾਉ ਦੇ ਦਰਿਆਉ ਨਾਲ਼ ਮਿਲ਼ ਜਾਂਦੀ ਹੈ। . ਅਤੇ ਜੰਮੂ ਤੇ ਨੇੜੇ ਪਹਾੜ ਵਿਚ ਇਕ ਜਾਗਾ ਹੈ, ਜਿਹ ਨੂੰ ਮਹਾਦੇਉ ਦਾ ਹਰਮੰਦਰ ਆਖਦੇ ਹਨ, ਅਤੇ ਅਟਕ ਨਾਮੇ ਖੱਡ, ਜੋ ਉਸ ਦੁਆਬੇ ਵਿਚ ਚਲਦੀ ਹੈ, ਉਥੇ ਹਰਮੰਦਰ ਵਿਚੋਂ ਨਿਕਲ਼ਦੀ ਹੈ। ਅਤੇ ਇਹ ਖੱਡ ਸਿਆਲ ਨਾਮੇ ਗਰਾਉਂ ਦੇ ਲਾਗ, (ਜੋ ਫਰੀਦਾਬਾਦ ਤੇ ਬਾਰਾਂ ਕੋਹ ਹੇਠ ਹੈ, ਅਤੇ ਜਿਥੋਂ ਸਾਂਦਰ ਦੀ ਬਾਰ ਸੁਰੂ ਹੁੰਦੀ ਹੈ,) ਰਾਵੀ ਦੇ ਦਰਿਆਉ ਨਾਲ਼ ਜਾ ਮਿਲਦੀ ਹੈ। ਅਤੇ ਇਸ ਖੇਡ ਵਿਚ ਸਦਾ ਥੁਹੁੜਾ ਥੁਹੁੜਾ ਪਾਣੀ ਚੱਲਦਾ ਰਹਿੰਦਾ ਹੈ। ਪਰ ਬਰਸਾਤ ਦੀ ਰੁਤੇ ਅਜਿਹੀ ਚੜ੍ਹਦੀ ਹੈ, ਜੋ ਦੋਹੁੰ ਕੋਹਾਂ ਵਿਚ ਉਹ ਦਾ ਪਾੜਾ ਹੁੰਦਾ ਹੈ; ਅਤੇ ਅਜਿਹਾ ਤੇਜ ਪਾਣੀ ਵਗਦਾ ਹੈ, ਜੋ ਕੋਈ ਲੰਘ ਨਹੀਂ ਸਕਦਾ। ਇਸ ਜਿਲੇ ਵਿਚ ਹਿੰਦੂ ਅਤੇ ਮੁਸਲਮਾਨ ਰਾਜਪੂਤਾਂ ਦੇ ਬਹੁਤ ਖੇੜੇ ਹਨ; ਜਿਹਾਕੁ ਚੀਰਵਾਲ਼, ਜਿਥੇ ਚਾਰ ਹਜਾਰ ਘਰ ਅਰ ਚਾਰ ਸੌ ਹੱਟ ਹੈ, ਅਤੇ ਮੰਕਾਸਾਂ, ਅਰ ਘਮਰੋਲ਼ਾ, ਅਰ ਕੋਟਨੂਰ, ਅਤੇ ਕਈ ਹੋਰ ਖੇੜੇ ਮਣਹਾਸ ਗੋਤੇ ਰਾਜਪੂਤਾਂ ਦੇ ਹਨ। ਅਤੇ ਇਕ ਸਲਹਿਰੀਆਂ ਗੋਤੇ ਰਾਜਪੂਤ ਹਨ, ਜੋ ਇਸ ਦੁਆਬੇ ਵਿਚ ਉਨ੍ਹਾਂ ਦੇ ਸੈਕੜੇ ਪਿੰਡ ਕਿਸਟਵਾੜ ਦੇ ਬੰਨੇ ਤੀਕੁ, ਅਤੇ ਲਾਹੌਰ ਦੇ ਬਸੀਵੇਂ ਲਗ, ਬਸਦੇ ਹਨ