ਪੰਨਾ:A geographical description of the Panjab.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੮

ਦੁਆਬੇ ਰਚਨਾ ਦੇ ਨਗਰ।

ਦੇ ਗਿਰਦੇ ਸਕਾਰਗਾਹ ਠਰਾਈ ਸੀ। ਪਰ ਜਾਂ ਤਖਤ ਪੁਰ ਬੈਠੇ ਨੂੰ ਚੌਦਾਂ ਵਰਿਹਾਂ ਹੋਈਆਂ, ਤਾਂ ਓਨ ਸੇਖੂਪੁਰੇ ਦਾ ਅੱਡ ਪਰਗਣਾ ਠਰਾਕੇ, ਜਹਾਂਗੀਰਾਬਾਦ ਨਾਉਂ ਰੱਖਿਆ, ਅਤੇ ਹੋਰਨਾਂ ਪਰਗਣਿਆਂ ਵਿਚੋਂ ਪਿੰਡ ਕੱਟਕੇ, ਇਸ ਦੇੇ ਨਾਲ਼ ਲਾ ਦਿੱਤੇ, ਅਤੇ ਉਹ ਦੇ ਹੁਕਮ ਨਾਲ਼ ਮਹਿਲ ਅਰ ਤਲਾਉ ਅਰ ਇਕ ਉੱਚੇ ਮੁਨਾਰੇ ਦੀ ਨੀਉਂ ਧਰੀ ਗਈ, ਅਤੇ ਇਸ ਅੰਬਾਰਤ ਉੱਪੁਰ ਇਕ ਲੱਖ ਪੰਜਾਹ ਹਜਾਰ ਰੁਪੱਯ ਖਰਚ ਆਇਆ। ਇਸ ਸਹਿਰ ਤੇ ਦੋ ਕੋਹ ਜੰਗਲ਼ ਦੇ ਵਿਚ, ਜਿੱਥੇਕੁ ਦਰਖਤਾਂ ਦੀ ਵਡੀ ਝਿੜੀ ਹੈ, ਉਥੇ ਇਕ ਗੋਲ਼ ਚੂਨੇ ਗੱਚ ਅੰਬਾਰਤ ਬਹੁਤ ਮਜਬੂਤ ਬਣੀ ਹੋਈ ਹੈ; ਉਹ ਦੇ ਅੰਦਰ ਛੇਮਜਲੇ ਗੁੰਮਜਦਾਰ ਘਰ, ਅਤੇ ਬਾਹਰਵਾਰ ਉੱਤਰ ਦੀ ਵਲ ਇਕ ਵਡਾ ਪੱਕਾ ਤਲਾਉ ਹੈ, ਜੋ ਬਾਰਾਂ ਮਹੀਨੇ ਪਾਣੀ ਨਾਲ਼ ਭਰਿਆ ਰਹਿੰਦਾ ਹੈ; ਅਤੇ ਇਸ ਅੰਬਾਰਤ ਨੂੰ ਮੁਨਾਰਾ ਕਹਿੰਦੇ ਹਨ। ਸਜਾਦੇ ਨੈ ਇਹ ਮਕਾਨ ਸੈਲ ਅਤੇ ਸਕਾਰ ਲਈ ਬਣਵਾਇਆ ਸੀ; ਸੋਈ ਉਸ ਦੇ ਦੁਆਲ਼ੇ ਜੰਗਲ਼ ਅਰ ਸਕਾਰ ਬਹੁਤ ਹੈ।

Mudabbá.

ਮੁਦੱਬਾ ਦਰਿਆਉ ਰਾਵੀ ਦੇ ਕੰਢੇ ਪਾਸੋਂ ਪਾਸ ਚਾਰ ਬਸਤੀਆਂ ਹਨ, ਸੋ ਤਿਨ੍ਹਾਂ ਚੌਹਾਂ ਬਸਤੀਆਂ ਵਿਚ ਚਾਰ ਹਜਾਰ ਘਰ, ਅਤੇ ਦੋ ਸੈ ਹੱਟ ਹੈ; ਅਤੇ ਏਹ ਸਾਰੇ ਗਰਾਉਂ ਦਰਿਆਉ ਦੇ ਕੰਢੇ ਪੁਰ ਹਨ, ਅਤੇ ਕਈ ਅੰਂਬਾਂ ਦੇ ਬੂਟੇ ਬੀ ਹਨ।

Kháíchakk.

ਖਾਈਚੱਕ ਤਿੰਨ ਜਾਗਾ ਕੋਲ਼ੋ ਕੋਲ਼ ਬਸਦਾ ਹੈ, ਪਰ ਤਿਹਾਂ ਦਾ ਇੱਕੋ ਨਾਉਂ ਮਸਹੂਰ ਹੈ; ਅਤੇ ਸੰਧੂਆਂ ਦੀ ਬਾਰਸੀ ਵਿਚ ਹੈ, ਅਤੇ ਉਨ੍ਹਾਂ ਦੇ ਦਾਦੇ ਦਾ, ਜੋ ਚੱਕ ਨਾਉਂ ਧਰਦਾ ਸੀ, ਬਸਾਇਆ ਹੋਇਆ ਹੈ। ਤਿਹਾਂ ਬਸਤੀਆਂ ਦੇ ਘਰ ਸਾਢੇ ਤਿੰਨ