ਪੰਨਾ:A geographical description of the Panjab.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੧੦੭

ਦਾ ਬਸਾਇਆ ਹੋਇਆ ਹੈ। ਡੇਢ ਹਜਾਰ ਘਰ ਅਰ ਦੋ ਸੈ ਹੱਟਾਂ ਅਬਾਦ ਹਨ। ਉਹ ਦੀ ਅੰਬਾਰਤ ਬਹੁਤੀ ਕੱਚੀ, ਅਤੇ ਕਿਧਰੇ ਕਿਧਰੇ ਪੱਕੀ ਹੈ। ਸਹਿਰ ਤੇ ਦੱਖਣ ਦੇ ਰੁਕ ਇਕ ਵਡੀ ਚੌੜੀ ਬਾਉੜੀ ਹੈ, ਜੋ ਬਹੁਤ ਡੂੰਘੀ, ਅਤੇ ਚੁਫੇਰੇ ਪੌੜੀਆਂ ਬਣੀਆਂ ਹੋਈਆਂ ਹਨ; ਦਰਿਆਉ ਝਨਾਉ ਦੱਖਣ ਦੇ ਦਾਉ ਪੰਜ ਕੋਹ ਹੈ।

Haru Munara.

ਹਰਨ ਮੁਨਾਰਾ ਇਕ ਮਸਹੂਰ ਜਾਗਾ, ਲਹੌਰੋਂ ਅਠਾਰਾਂ ਕੋਹ ਬਾਰ ਦੇ ਕੰਢੇ ਜੰਗਲ਼ ਵਿਚ ਹੈੈ; ਉਹ ਦੇ ਦੁਆਲ਼ੇ ਬਾਰਾਂ ਕੋਹਾਂ ਤੀਕੁਰ ਸਭ ਉਜਾੜ, ਅਤੇ ਪਾਣੀ ਅਣਲੱਭ ਹੈ।

Shekhupur.

ਸੇਖੂਪੁਰ, ਸਜਾਦੇ ਸੇਖੂ ਦਾ ਬਸਾਇਆ ਹੋਇਆ, ਜੱਟਾਂ ਦਾ ਸਹਿਰ ਹੈ; ਸੱਤ ਸੈ ਘਰ, ਅਤੇ ਦੋ ਸੈ ਹੱਟ ਅਬਾਦ ਹੈ; ਸਹਿਰ ਦੀ ਅੰਬਾਰਤ ਬਾਜੀ ਕੱਚੀ, ਤੇ ਬਾਜੀ ਪੱਕੀ; ਅਤੇ ਸਹਿਰ ਥੀਂ ਪੱਛਮ ਦੇ ਦਾਉ ਵਡਾ ਡਾਢਾ ਚੂਨੇ ਗਚ ਕਿਲਾ ਉਸੇ ਸਜਾਦੇ ਦਾ ਬਣਵਾਇਆ ਹੋਇਆ ਹੈ ਕਿ ਜਿਸ ਨੈ ਇਸ ਸਹਿਰ ਦੀ ਨੀਉਂ ਧਰੀ ਸੀ; ਅਤੇ ਇਹ ਕਿਲਾ ਚੌਨੁਕਰਾ ਹੈ, ਇਕ ਦਰਵੱਜਾ ਅਰ ਛੱਤੀ ਬੁਰਜ ਧਰਦਾ ਹੈ। ਇਸ ਦੇਸ ਵਿਚ ਪਾਣੀ ਤੀਹਾਂ ਗਜਾਂ ਪੁਰ ਨਿਕਲ਼ਦਾ ਹੈ। ਅਤੇ ਖੁਲਾਸਤੁਲ ਤਬਾਰੀਖ ਵਿਚ ਲਿਖਿਆ ਹੈ, ਜੋ ਜਹਾਂਗੀਰ ਪਾਤਸਾਹ ਨੈ ਸਜਾਦਗੀ ਦੇ ਦਿਨਾਂ ਵਿਚ ਪੰਜਾਬ ਵਿਖੇ ਸਾਹਮੁੁੱਲੀ ਦੇ ਮੁੰਢ ਆਪਣੇ ਨਾਉਂ ਪੁਰ ਸੇਖੂਪੁਰ ਨਾਮੇ ਪਿੰਡ ਅਬਾਦ ਕੀਤਾ; ਅਤੇ ਉਸ ਵੇੇਲੇ ਇਸ ਪਾਤਸਾਹ ਨੂੰ ਸੁਲਤਾਨ ਸੇਖੂ ਕਰਕੇ ਆਖਿਆ ਕਰਦੇ ਸੇ; ਕਿੰੰਉਕਿ ਸੇਖ ਸਲੇਮ ਦਰਵੇਸੁ ਦੀ ਦੁਆ ਨਾਲ਼ ਪੈਦਾ ਹੋਇਆ ਸੀ। ਉਸ ਸਜਾਦੇ ਨੈ ਥੁਹੁੜੀ ਜਿਹੀ ਅੰਬਾਰਤ ਦੀ ਨੀਉਂ ਧਰਕੇ, ਉਹ