ਪੰਨਾ:A geographical description of the Panjab.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੬

ਦੁਆਬੇ ਰਚਨਾ ਦੇ ਨਗਰ।

ਖਾਨਮੁਹੰਮਦ ਜੱਟ ਦਾ ਅਬਾਦ ਕੀਤਾ ਹੋਇਆ, ਇਕ ਮਸਹੂਰ ਸਹਿਰ ਹੈ, ਜੋ ਇਨ੍ਹਾਂ ਦਿਨਾਂ ਵਿਚ ਵਡੀ ਰੌਣਕ ਧਰਦਾ ਹੈ, ਜਿਹਾਕੁ ਦਸ ਹਜਾਰ ਘਰ, ਅਰ ਡੇਢ ਹਜਾਰ ਹੱਟ ਉਸ ਵਿੱਚ ਬਸਦੀ ਹੈ, ਅਤੇ ਅੰਬਾਰਤ ਬਹੁਤੀ ਪੱਕੀ, ਅਤੇ ਕੋਈ ਕੋਈ ਕੱਚੀ ਹੈ, ਅਤੇ ਅਗੇ ਨਾਲ਼ੋਂ ਹੁਣ ਬਹੁਤ ਪੱਕੀਆਂ ਹਵੇਲੀਆਂ ਬਣ ਗਈਆਂ ਹਨ, ਅਤੇ ਮਹਾਰਾਜੇ ਰਣਜੀਤਸਿੰਘੁ ਨੈ ਬੀ ਇਕ ਕੱਚੀ ਸਹਿਰਪਨਾਹ ਅੱਤ ਤੱਕੜੀ ਅਤੇ ਜੰਗੀ ਬਣਵਾਈ ਹੈ।

ਏਹ ਪੀਰਮੁਹੰਮਦ ਅਰ ਖਾਨਮੁਹੰਮਦ ਵਡੇ ਸੂਰਮੇ ਅਰ ਫੌਜਾਂਵਾਲ਼ੇ ਸਨ, ਅਤੇ ਰਾਜੇਰੌਲ਼ੇ ਵਿਖੇ ਆਪੇ ਆਪ ਹੌਕੇ, ਸਿੱਖਾਂ ਨਾਲ਼ ਦੀਨ ਦੀ ਲੜਾਈ ਲੜਦੇ ਰਹੇ, ਓੜੁਕ ਸਰਦਾਰ ਮਹਾ ਸਿੰਘੁ ਰਣਜੀਤਸਿੰਘੁ ਦੇ ਬਾਪ ਨੈ ਵਡੀਆਂ ਲੜਾਈਆਂ ਲੜਕੇ ਇਨ੍ਹਾਂ ਨੂੰ ਮਾਰ ਲੀਤਾ, ਅਤੇ ਮੁਲਖ ਖੁਹੁ ਲਿਆ, ਅਤੇ ਇਹ ਕੋਮ ਕੁਛ ਕੈਦ ਵਿਚ ਆ ਗਈ, ਅਤੇ ਕੁਛ ਮਾਰੀ ਪਈ। ਤਿਸ ਪਿਛੇ ਸਿੱਖਾਂ ਨੈ ਇਸ ਸਹਿਰ ਦਾ ਨਾਉਂ ਵਟਾ ਧਰਿਆ, ਅਰਥਾਤ ਰਾਮਨਗਰ ਕਰਕੇ ਆਖਦੇ ਹਨ। ਅਤੇ ਸਰਦਾਰ ਮਹਾਸਿੰਘੁ ਇਸ ਕੌਮ ਨੂੰ ਜਿੱਤਕੇ ਵਡਾ ਸੂਕਿਆ। ਦਰਿਆਉ ਝਨਾਉ ਉੱਤਰ ਦੇ ਰੁਕ ਡੇਢ ਕੋਹ ਹੈ, ਅਤੇ ਇਹ ਘਾਟ ਵਡਾ ਮਸਹੂਰ ਹੈ; ਕਿਉਂਕਿ ਕੁਰਾਸਾਨ ਨੂੰ ਬੀ ਇਸੀ ਘਾਟੋਂ ਰਾਹ ਜਾਂਦਾ ਹੈ।

Manchar.

ਮਨਚਰ ਜੱਟਾਂ ਦੀ ਮਸਹੂਰ ਜਾਗਾ ਹੈ, ਪਰ ਹੁਣ ਕੁਛ ਅਬਾਦ ਨਹੀਂ।

Alipur.

ਅਲੀਪੁਰ ਰਸੂਲਨਗਰ ਤੇ ਤਿੰਨ ਕੋਹ ਅਲੀਮੁਹੰਮਦ ਚੱਠੇ