ਪੰਨਾ:A geographical description of the Panjab.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਉਪਰੰਦ ਜੇ ਕੋਈ ਪੁਛੇ, ਕਿ ਜੇ ਤੁਸੀਂ ਇਸ ਗਰੰਥ ਦੇ ਲਿਖੇ ਨੂੰ ਕੂੜ ਅਰ ਗੱਪ ਸਮਝਦੇ ਸੇ, ਤਾਂ ਇਸ ਦੇ ਛਾਪਣੇ ਵਿਚ ਕਾਸ ਨੂੰ ਐਡੀ ਮਿਹਨਤ ਉਠਾਈ, ਉਸ ਦਾ ਉਤਰ ਇਹ ਹੈ, ਜੋ ਪਿਰਥਸੇ ਇਹ ਪੋਥੀ ਨਿਜ ਕਰਕੇ, ਉਨ੍ਹਾਂ ਸਾਹਬ ਲੋਕਾਂ ਦੀ ਖਤਰ, ਜਿਨ੍ਹਾਂ ਨੂੰ ਪੰਜਬੀ ਬੋਲੀ ਸਿਖਣ ਦਾ ਚਾਉ ਹੋਵੇ, ਨਿਤ ਦੀ ਬੋਲ ਚਾਲ ਅਨੁਸਾਰ ਗਰਮੁਖੀ ਅਖਰਾਂ ਵਿਚ ਛਾਪੀ ਗਈ ਹੈ; ਦੂਜਾ ਇਹ, ਕਿ ਇਸ ਦੇ ਪੜ੍ਹਨਵਾਲਿਆਂ ਨੂੰ ਪੰਜਾਬ ਦੇਸ ਦੇ ਦਰਿਆਵਾਂ, ਨਦੀਆਂ ਨਾਲ਼ਿਆਂ, ਨਗਰ ਅਤੇ ਪਿੰਡਾਂ ਦੀ ਵਿਥਿਆ ਤੇ ਅਖਸਰ ਸੁਧ ਆ ਜਾਵੇਗੀ। ਹੋਰ ਬਸ ॥

ਇਕ ਥੁਹੁੜੀ ਜਿਹੀ ਗੱਲ ਸਲ ਸੰਮਤ ਦੀ ਬਾਬਤ। ਇਸ ਗਰੰਥ ਦੇ ਬਣਾਉਣਵਾਲ਼ੇ ਨੈ ਉਨ੍ਹਾਂ ਚੀਜਾਂ ਦਾ, ਜੋ ਉਸ ਦੇ ਲਿਖਣ ਵੇਲੇ ਹੋਈਆਂ ਸਨ, ਬਰਤਮਾਨ ਸਮੇ ਵਿਚ ਬਖਾਨ ਕੀਤਾ ਹੈ। ਸੋ ਇਨ੍ਹਾਂ ਗੱਲਾਂ ਵਿਖੇ ਭੁਲ ਚੁਕ ਤੋਂ ਬਚਣ ਲਈ ਪੜ੍ਹਨਵਾਲ਼ੇ ਨੂੰ ਆਪਣੇ ਮਨ ਵਿਚ ਚੇਤੇ ਰਖਿਆ ਚਾਹਯੇ, ਜੋ ਇਸ ਗਰੰਥ ਲਿਖੇ ਨੂੰ ਕਈ ਬਰਸਾਂ ਹੋ ਚੁਕੀਆਂ ਹਨ, ਤਦ ਤੇ ਲੈਕੇ ਇਸ ਸਮੇਂ ਤੀਕਰ ਜੋ ਜੋ ਬਦਲੀਆਂ ਸਦਲੀਆਂ ਹੋਈਆਂ ਹਨ, ਸੋ ਥੁਹੁੜੀਆਂ ਨਹੀਂ।