ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੪ )


ਲੀਪੀ ਅਜੇਹੀ ਨਹੀਂ ਜੋ ਪੰਜਾਬੀ ਸੁਰਾਂ ਤੇ ਸ਼ਬਦਾਂ ਨੂੰ ਠੀਕ ਤਰਹਾਂ ਦੱਸ ਸਕੇ। ਫਾਰਸੀ ਅੱਖਰ ਤਾਂ ਕਿਸੇ ਕੰਮ ਦੇ ਨਹੀਂ, ਜੇ ਫਾਰਸੀ ਅੱਖਰਾਂ ਵਿਚ ਲਿਖਯਾ ਹੋਯਾ ਕੋਈ ਪੰਜਾਬੀ ਕਿੱਸਾਲੈਕੇ ਪੜ੍ਹੋ,ਚਪੇ ਤੇ ਠੋਕਰ,ਅੱਖਰ ਤੇ ਟਪਲਾ,ਜੀਕਣ— ! ਲਿਖ੍ਯਾ ਹੋਵੇ ਤਾਂ ਚਾਹੇਬੇਲੀਆਂ(ਮਿਤ੍ਰਾਂ)ਪੜ੍ਹੋਚਾਹੇ ਬੇਲਿਆਂ(ਬਨਾਂ) ਸਮਝੋ 4 ਨੂੰ ਚਾਹੇ ਗਿਲਿਆਂ, ਗੁਲੀਆਂ, ਗਲਿਆਂ ਸਮਝ ਲਵੋ। ਫਾਰਸੀ ਅੱਖਰ ਲਿਖਣ ਵੇਲੇ ਸ਼ੇਰਾਂ ਜ਼ਬਰਾਂ ਘਟ ਵਧ ਲਿਖੀ ਦੀਆਂ ਹਨ। ਂ ਨੂੰ ਚਾਹੇ ਚੂਰੀ ਪੜ੍ਹੋ, ਚਾਹੇ ਚੋਰੀ ਸਮਝੋ ਜਾਂ ਚੌਰੀ ਸਮਝ ਲਓ। ਜਦ ਫਾਰਸੀ ਅੱਖਰਾਂ ਦਾ ਏਹ ਹਾਲ ਅਰ ਦੇਵ ਨਾਗਰੀ ਕਠਨ, ਤੇ ਲਿਪੀ ਲੰਮੀ । ਤਾਂਤੇ ਗੁਰਮੁਖੀ ਲਿਪੀ ਹੀ ਪੰਜਾਬੀ ਦੇ ਲਿਖਣ ਲਈ ਸ਼ੁੱਧ ਲਿਪੀ ਹੋਈ। ਜਦ ਪੰਜਾਬੀ ਦਾ ਵਰਤਾਰਾ ਹੋਯਾ ਅਰ ਲੋਕਾਂ ਨੇ ਹਠ ਧਰਮੀ ਛੱਡੀ ਤਾਂ ਕੇਵਲ ਏਹੀ ਲਿਪੀ ਹੋਰਨਾਂ ਲਿਪੀਆਂ ਨਾਲੋਂ ਪੰਜਾਬੀ ਲਿਖਣ ਦੀ ਦੌੜ ਵਿੱਚ ਮੀਰੀ ਹੋਸੀ। ਹੁਣ ਪੰਜਾਬ ਦੇਸ ਵਿਚ ਅੱਖਰਾਂ ਦੀ ਲੜਾਈ ਦੇਖ, ਹਿੰਦੂਆਂ ਨੂੰ ਦੇਵ ਨਾਗਰੀ ਦੀ ਖਿੱਚ,ਮੁਸਲਮਾਨ ਫਾਰਸੀ ਅੱਖਰਾਂ ਤੇ ਮੋਹਤ, ਅਰ ਸਿੱਖ ਗੁਰਮੁਖੀ ਅੱਖਰਾਂਦੇ ਹੀ ਪ੍ਰੇਮੀ,ਪਾਦਰੀਆਂ ਅਰ ਅੰਗ੍ਰੇਜ਼ ਵਿਦਵਾਨਾਂ ਨੇ ਰੋਮਨ ਅੱਖਰਾਂ ਦਾ ਹੀ ਪ੍ਰਚਾਰ ਅਰੰਭ ਦਿੱਤਾ,ਪਰ ਰੋਮਨ ਅੱਖਰ ਕਦੀ ਵੀ ਪ੍ਰਚਲਤ ਲਿਪੀ ਹਿੰਦੁਸਤਾਨ ਦੀ ਬੋਲੀਆਂ ਦੀ ਨਹੀਂ ਬਣ ਸਕਦੇ। ਇਸਦੇ ਕਾਰਨ ਏਹ ਹਨ:- (੧) ਏਹਨਾਂ ਵਿਚ ਲਗਾਂ ਮਾਤ੍ਰਾਂ ਨਹੀਂ। (੨) ਹਿੰਦੁਸਤਾਨ ਦੀਆਂ ਸਾਰੀਆਂ ਅਵਾਜ਼ਾਂ ਨੂੰ ਦੱਸਣ ਲਈ ਹਰਫ ਨਹੀਂ, ਜੀਕਣ:-ੜ, ਘ, ਝ, ਝ, ਭ, ਣ, ਞ, ਙ, ਆਦਿ। (੩) ਇਕ ਰੋਮਨ ਅੱਖਰਾਂ ਦੀਆਂ ਕਈ ਕਈ ਅਵਾਜ਼ਾਂ ਹਨ। ਜੀਕਣ ਪਹਿਲੇ ਦਸ ਆਏ ਹਾਂ A,U ਆਦਿ। (੪) ਲਿਖਣ ਵਿਚ ਕਠਨਤਾਈ, ਅੰਗ੍ਰੇਜ਼ੀ ਹਮੇਸ਼ ਸਰਲ ਲਿਖੀ ਜਾਂਦੀ ਹੈ ਅਰ ਇਕ ਇਕ ਅਖਰ ਤੇ ਬਿੰਦੀ ਤੇ ਵਿੰਗੇ ਚਿੱਬੇ ਡੈਸ਼ ਪਾਣ ਲਈ ਠੈਹਰੋ ਤਾਂ ਸਤਰ ਲਿਖਦਿਆਂ ਵਰਹੇ ਲੱਗਣ। ਜੇ ਪਖਪਾਤ ਛਡ ਦੇਈਏ ਤਾਂ ਗੁਰਮੁਖੀ ਲਿਪੀ ਹੀ ਸਭ ਤੋਂ ਚੰਗੀ ਲੀਪੀ ਪੰਜਾਬੀ ਲਈ ਹੈ,ਅਰ ਇਸ ਵਿਚ ਇਹ ਵਾਧਾ ਹੈ ਕਿ ਸਾਡੇ ਘਰ ਦੀ ਵਸਤ ਹੈ, ਕਿਧਰੋਂ ਮੰਗਣੀ ਨਹੀਂ ਪੈਂਦੀ। ਨਾਂ ਕਿਸੇ ਦਾ ਮੇਹਣਾ ਨਾ ਨਿਹੋਰਾ। ਇੱਕ ਪੰਜਾਬੀ ਮਹਾਂ ਪੁਰਸ਼ ਦੀ ਚਲਾਈ ਹੋਈ ਲਿਪੀ ਵਰਤਨ ਵਿਚ ਪੰਜਾਬੀਆਂ ਦੀ ਵਡਿਆਈ ਹੈ। ਅੰਗ੍ਰੇਜ਼ਾਂ ਵਾਂਗ ਰੋਮਨਾਂ ਦੇ ਅੱਖਰ ਨਹੀਂ ਮੰਗੇ । ਨਾਂ ਹੀ ਉਰਦੂ ਵਾਂਗ ਫਾਰਸੀ ਅਗੇ ਝੋਲੀਅਡਣੀ ਪੈਂਦੀਹੈ। ਗੁਰਮੁਖੀ ਲਿਪੀ ਵਿਚ ਇਕ ਊਣਤਾ ਹੁਣ ਪ੍ਰਤੀਤ