ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਸਤਿਗੁਰ ਪ੍ਰਸਾਦਿ

ਉਥਾਨਕਾ

ਬੱਲੀ ਦਾ ਮੁੱਢ

ਲੱਖ ਲੱਖ ਹਜ਼ਾਰ ਹੈ ਸ਼ੁਕਰ ਉਸ ਰਬ ਦਾ ਜਿਸ ਨੇ ਇਕ ਫੁਰਨੇ ਕਰਕੇ ਏਹ ਸੰਸਾਰ ਰਚਾਯਾ, ਅਰ ਏਸ ਸਾਰੀ ਰਚਨਾ ਜਾਂ ਜੱਗਤ ਦਾ ਪਤੀ ਮਨੁੱਖ ਨੂੰ ਬਣਾਯਾ, ਏਸ ਮਨੁਖ ਨੂੰ ਸਭ ਰਚਨਾਂ ਤੋਂ ਵਧ ਕੇ ਬੋਲਣ ਦੀ ਤਾਕਤ ਬਖਸ਼ੀ,ਅਰ ਇਹ ਪਦਵੀ ਦਿਤੀ ਜੋ ਮਨੁਖ ਆਪਣੇ ਮਨ ਦੇ ਫੁਰਨੇ ਤੇ ਹਾਲ ਆਪਣੀ ਜ਼ਬਾਨੀ ਦਸ ਸਕੇ। ਅਪਨੇ ਮੂਹੋਂ ਬੋਲਕੇ ਅਪਨੇ ਮਨ ਦਾ ਹਾਲ ਦਸਣ ਦਾ ਨਾਂ ਬੋਲੀ ਹੈ।

ਬੱਸ ਏਹੀ ਬੋਲੀ ਦੁਨੀਆਂ ਦੀਆਂ ਸਾਰੀਆਂ ਵਿਦ੍ਯਾਵਾਂ ਦੀ ਮਾਂ ਬਣੀ, ਕੋਈ ਸੋਚ ਵਿਚਾਰ,ਜੱਗ ਦੇ ਕਾਰ ਬਾਰ, ਬਿਨਾਂ ਬੋਲੀ ਦੇ ਨਹੀਂ ਹੋ ਸਕਦੇ। ਓਸ ਰਬ ਦਾ ਜਿੰਨਾ ਧੰਨਵਾਦ ਕੀਤਾ ਜਾਏ ਥੋੜਾ ਹੈ, ਬਸ ਏਹੀ ਬੋਲੀ ਜਿਸ ਤੇ ਬੁਧੀ ਦਾ ਸਹਾਰਾ ਹੇ ਮਨੁੱਖ ਨੂੰ ਹੋਰ ਅਨੇਕ ਜੰਤੂਆਂ ਜਨੌਰਾਂ ਤੋਂ ਅਡ ਕਰਦੀ ਹੈ। ਜਿਸ ੨ ਕੌਮ ਨੇ ਅਜ ਕਲ ਜਾਂ ਪਿਛਲੇ ਸਮੇਂ ਕੁਝ ਉਨਤੀ ਕੀਤੀ ਉਸਦਾ ਅਨੁਮਾਨ ਬਸ ਓਸ ਕੌਮ ਦੀ ਬੋਲੀ ਦੀ ਉਨਤੀ ਤੋਂ ਜਾਣਿਆਂ ਜਾ ਸਕਦਾ ਹੈ। ਏਹਨਾਂ ਗੱਲਾਂ ਦੀ ਪੜਤਾਲ ਕਰਨ ਤੋਂ ਪਹਿਲੇ ਕੁਝਕੁ ਬੋਲੀ ਦੀ ਉਤਪੱਤੀ ਦਾ ਹਾਲ ਦਸਣਾ, ਜਾਂ ਏਸ ਗੱਲ ਦੀ ਖੋਜ ਕਰਨੀ ਕਿ ਸਭ ਤੋਂ ਪਹਿਲੇ ਬੋਲੀ ਦੀ ਕੀ ਦਸ਼ਾ ਸੀ, ਅਰ ਕੀਕਣ ਏਹ ਵਧੀ ਤੇ ਫੁਲੀ, ਜਰੂਰੀ ਅਰ ਲੋੜੀਦਾ ਹੈ।

ਸਾਨੂੰ ਰਚਨਾ ਅਰ ਏਸ ਦੁਨੀਆਂ ਦੇ ਬਣਨ ਦੇ ਕਾਰਨ ਢੂੰਡਨ ਦੀ ਲੋੜ ਨਹੀਂ, ਤੇ ਨਾਂ ਹੀ ਏਸ ਗਲ ਚ ਲਭਨ ਦੀ ਖਿਚ ਹੈ ਕਿ ਦੁਨੀਆਂ ਕਿਸਤਰਾਂ ਬਣੀ। ਗੁਰ ਨਾਨਕ ਦੇਵ ਜੀ ਦਾ ਵਾਕ ਹੈ 'ਜਾ ਕਰਤਾ ਸਿਰਠੀ ਕਉ ਸਾਜੈ ਆਪੇ ਜਾਣੈ ਸੋਈ', ਅਸੀ ਜੇ ਅਪਨੀ ਬੁਧੀ ਨੂੰ ਪਿਛੇ ਮੋੜਕੇ ਓਸ ਵੇਲੇ ਦਾ ਧਿਆਨ ਕਰੀਏ ਜਦ ਏਸ ਜਮੀਨ ਤੇ ਮਨੁਖ ਆਯਾ,ਤਾਂ ਸਾਨੂੰ ਓਸ ਵੇਲੇ ਦੀ ਏਹ ਵੀ ਸੋਚ ਕਰਨੀ ਲੋੜੀਂਦੀ ਹੈ ਕਿ ਓਹ ਪ੍ਰਿਥਮ ਮਾਨੁਖ ਕੀ ਕਰਦਾ ਸੀ। ਜੇ ਅਕੱਲਾ ਸੀ ਤਾਂ ਉਸਨੂੰ ਅਪਨੇ ਮਨ ਦੀਆਂ ਗਲਾਂ ਜਾਂ ਫੁਰਨੇ ਕਿਸੇ ਹੋਰ ਨੂੰ ਦਸਣ ਦੀ ਲੋੜ ਨਹੀਂ ਸੀ। ਪਰ ਏਡੀ