ਪੰਨਾ:ਹੀਰ ਵਾਰਸਸ਼ਾਹ.pdf/213

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੧)

ਅਸਤਾਸ ਸਕੰਦਰੀ ਤਿੱਬ ਅਕਬਰ ਤੇ ਜਖੀਰਿਓਂ ਬਾਬ ਸਿਖਾਵਣੇ ਵੇ
ਕਾਨੂੰਨ ਮੂਜ਼ਬ ਤੌਫਾ ਮੋਮਨੀ ਭੀ ਤੇ ਕਫਾਫਾਯਾ ਮਨਸੂਰੀ ਥੀ ਪਾਵਣੇ ਵੇ
ਪਾਵਣ ਸੁੱਖ ਦੁਖ ਵੈਦ ਮਨੌਤ ਸੀਰਤ ਨਿ੍ਘੰਟ ਦੇ ਧਿਆਨ ਭੁਲਾਵਣੇ ਵ
ਕਰਾਬਾਦੀਨ ਸਫਾਫੀ ਤੇ ਕਾਦਰੀ ਭੀ ਅਤੇ ਨਾਬਿਆਂ ਇਨਸਾਨ ਪੜ੍ਹ ਜਾਵਣੇ ਵੇ
ਗਲਾਂ ਚਾ ਚਵਾ ਦੀਆਂ ਬਹੁਤ ਕਰਨੈਂ ਇਹ ਰੋਗ ਨਾ ਤੁੱਧ ਥੀਂ ਜਾਵਣੇ ਵੇ
ਰਤਨ ਜੋਤ ਤੇ ਸ਼ਾਖ ਮਲਮੀਤ ਸੋਝਨ ਸੁੱਖ ਦੇ ਗੰਗਾਸਤੀ ਆਵਣੇ ਵੇ
ਕਫਾਯਾ ਮਜਾਹ ਦਾ ਕਦੋਂ ਪੜ੍ਹਿਓਂ ਲੁਕਮਾਨ ਬੁਕਰਾਤ ਕਹਾਵਣੇ ਵੇ
ਅਰਸਤੂ ਤੇ ਜਾਲੀਨੂਸ ਬਣਿਓਂ ਸਾਡੇ ਜੀ ਨੂੰ ਮੂਲ ਨਾ ਭਾਵਣੇ ਵੇ ਨ
ਕਦੋਂ ਪੜ੍ਹਿਓਂ ਤੂੰ ਇਲਮ ਇਹ ਵੈਦਗੀ ਦਾ ਦੁੱਖ ਕਿਸੇ ਦੇ ਕਦੋਂ ਗਵਾਵਣੇ ਵੇ
ਕਦੋਂ ਪੜ੍ਹਿਓਂ ਤੂੰ ਖੈਰ ਮਨੁੱਖ ਸੀਰਤ ਐਵੇਂ ਅਕਲ ਦੇ ਡੰਮ੍ਹ ਪਏ ਲਾਵਣੇ ਵੇ
ਅਫਲਾਤੂਨ ਸ਼ਾਗਿਰਦ ਗੁਲਾਮ ਅਰਸਤੂ ਲੁਕਮਾਨ ਤੋਂ ਪੈਰ ਧੁਵਾਵਣੇ ਵੇ
ਫਲਸੂਰ ਜਹਾਨ ਦੀਆਂ ਅਸੀਂ ਰੰਨਾਂ ਸਾਡੇ ਮਕਰ ਦੇ ਭੇਤ ਪਏ ਲਾਵਣੇ ਵੇ
ਜਿੰਨ ਇਹ ਨੇ ਝੰਗ ਸਿਆਲ ਵਾਲੇ ਕਾਬੂ ਕਿਸੇ ਦੇ ਏਹ ਨਾ ਆਵਣੇ ਵੇ
ਇਨ੍ਹਾਂ ਮਕਰੀਆਂ ਤੋਂ ਕੌਣ ਹੋਵੇ ਚੰਗਾ ਠੱਗ ਫਿਰਦੇ ਰੰਨ ਵਲਾਵਣੇ ਵੇ
ਜਿਹੜੇ ਮਕਰ ਦੇ ਪੈਰ ਖਲਾਰ ਬੈਠੇ · ਬਿਨਾਂ ਫਾਟ ਖਾਧੇ ਨਹੀਂ ਜਾਵਣੇ ਵੇ
ਮੂੰਹ ਨਾਲ ਕਹਿਆ ਜਿਹੜੇ ਜਾਣ ਨਾਹੀਂ ਹੱਡ ਗੋਡੜੇ ਤਿਨਾਂ ਭਨਾਵਣੇ ਵੇ
ਵਾਰਸਸ਼ਾਹ ਇਹ ਮਾਰ ਹੈ ਵਸਤ ਐਸੀ ਜਿੰਨ ਭੂਤ ਤੇ ਦਿਓ ਨਿਵਾਵਣੇ ਵੇ

ਕਲਾਮ ਜੋਗੀ

ਇਹ ਰਸਮ ਕਦੀਮ ਹੈ ਜੋਗੀਆਂ ਦੀ ਉਹਨੂੰ ਮਾਰਦੇ ਨੇ ਜਿਹੜੀ ਟੂਰਕ ਦੀ ਏ
ਖੈਰ ਮੰਗਦੇ ਗਿਆਂ ਫਕੀਰ ਤਾਈਂ ਅਗੋਂ ਕੁੱਤਿਆਂ ਦੇ ਵਾਂਗ ਘੁਰਕ ਦੀ ਏ
ਇਹ ਖਸਮ ਨੂੰ ਖਾਣ ਨੂੰ ਕਿਵੇਂ ਦੇਸੀ ਜਿਹੜੀ ਖੈਰ ਦੇਂਦੀ ਪਈ ਝੂਰਕ ਦੀ
ਇਹ ਪੇਰ੍ਹਨੀ ਕੇ ਪਹਿਲਵਾਨਣੀ ਏਂ ਇਕੇ ਕੰਜਰੀ ਇਹ ਕਿਸੇ ਤੁਰਕ ਦੀ ਏ
ਅਸੀਂ ਚਾਲ ਰਵਾਲ ਸਿਖਾ ਲਈਏ ਖੱਚਰ ਵਾਂਗ ਜੋ ਦੌੜਦੀ ਦੁੜਕ ਦੀ ਏ
ਫਕਰਾਂ ਜੋਗੀਆਂ ਹੋਰ ਸੁਵਾਲੀਆਂ ਨੂੰ ਬੈਜ਼ੇ ਕੁਕੜੀ ਦੇ ਵਾਂਗ ਕੁੜਕ ਦੀ ਏ
ਪਹਿਲੇ ਫੂਕਕੇ ਅੱਗ ਮਤਾਬੀਆਂ ਨੂੰ ਪਿਛੋਂ ਸਰਦ ਪਾਣੀ ਵੇਖੋ ਬੁਰਕ ਦੀ ਏ
ਰੰਨ ਗੁੰਡੀ ਨੂੰ ਜਿਥੋਂ ਪੈਜ਼ਾਰ ਵੱਜਣ ਓਥੋਂ ਚੁੱਪ ਚੁਪਾਤੜੀ ਸੁਰਕ ਦੀ ਏ
ਇਕੋ ਝੱਟ ਦੇ ਨਾਲ ਮੈਂ ਪੱਟ ਲੈਣੀ ਜੇੜ੍ਹੀ ਜ਼ੁਲਫ ਗਲਾਂ ਉੱਤੇ ਲੁਟਕ ਦੀ ਏ
ਸਿਆਣੇ ਜਾਣਦੇ ਨੇ ਧਣੀ ਜਾਏ ਝੋਟੀ ਜੇੜ੍ਹੀ ਸਾਨ੍ਹ ਦੀ ਮੂਤਰੀ ਖੁਰਕ ਦੀ ਏ