ਪੰਨਾ:ਹੀਰ ਵਾਰਸਸ਼ਾਹ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭)

ਦਰਦਖਾਹ ਰਾਂਝੇ ਬਿਨਾਂ ਕੌਣ ਹੋਵੇ ਬੰਦੀ ਹੀਰ ਦੀ ਪੀੜ ਵੰਡਾਉਣੇ ਨੂੰ
ਤਤੀ ਹੀਰ ਬੀਮਾਰ ਦਾ ਵੈਦ ਰਾਂਝਾ ਕਦੋਂ ਆਵਸੀ ਰੋਗ ਗਵਾਉਣੇ ਨੂੰ
ਕਿਤੇ ਸੋਹਣਾ ਨਜ਼ਰ ਨਾ ਆਉਂਦਾ ਏ ਦਿਲ ਚਾਹੁੰਦਾ ਨਾ ਕਿਤੇ ਚਾਹੁਣੇ ਨੂੰ
ਵਾਰਸਸ਼ਾਹ ਰੰਝੇਟੇ ਨੂੰ ਨਾਲ ਲੈ ਕੇ ਨਿਤ ਜਾਂਦੀ ਝਨਾਂ ਤੇ ਨ੍ਹਾਉਣੇ ਨੂੰ

ਮਹੀਨਾ ਮੱਘਰ

ਮੱਘਰ ਮਾਹ ਦੇ ਵਿਚ ਪਏ ਦੁਖ ਬਹੁਤੇ ਦਿਲ ਚਾਹੁੰਦਾ ਏ ਮਿਲੇ ਆਨ ਰਾਂਝਾ
ਤੇਰਾ ਬੀਬੜਾ ਮੁੱਖ ਤੇ ਨੈਣ ਨਿੰਮ੍ਹੇ ਵਡੀ ਸੋਹਨੀ ਏਂ ਤੇਰੀ ਸ਼ਾਨ ਰਾਂਝਾ
ਰੋਜ਼ ਹਸ਼ਰ ਦੇ ਨੂੰ ਦਾਮਨਗੀਰ ਹੋਸਾਂ ਨਬੀ ਪਾਕ ਦੇ ਹੇਠ ਨਿਸ਼ਾਨ ਰਾਂਝਾ
ਦੀਨ ਦੁਨੀ ਦੇ ਵਿਚ ਮਸ਼ਹੂਰ ਤੇਰੀ ਹੀਰ ਆਖਦਾ ਜੱਗ ਜਹਾਨ ਰਾਂਝਾ
ਕਦੀ ਝੰਗ ਸਿਆਲਾਂ ਤੋਂ ਕਰਮ ਹੋਵੇ ਫੇਰੇ ਰੰਗਪੁਰ ਦੇ ਵਿਹੜੇ ਪਾਨ ਰਾਂਝਾ
ਡੁਬੀ ਹੀਰ ਨਿਮਾਣੀ ਨੂੰ ਤਾਰ ਸਾਂਈਆਂ ਕਰਕੇ ਮਿਹਰ ਦਾ ਇਕ ਧਿਆਨ ਰਾਂਝਾ
ਕਦੀ ਆਣ ਕੇ ਫੇਰ ਸਮ੍ਹਾਲਣੀ ਸੀ ਹੱਥੀਂ ਆਪਣੀ ਧਰੀ ਅਮਾਨ ਰਾਂਝਾ
ਦੇਖਾਂ ਮੁੱਖ ਤੇਰਾ ਮੈਨੂੰ ਜਿੰਦ ਪੈਂਦੀ ਮੇਰਾ ਤੂੰ ਹੈਂ ਦੀਨ ਈਮਾਨ ਰਾਂਝਾ
ਸੈਅ ਜੁਆਨਾਂ ਦਾ ਤੂੰ ਭਲਾ ਚਾਕ ਮੇਰਾ ਤੇਰੇ ਜਿਹਾ ਨਾ ਕੋਈ ਜਵਾਨ ਰਾਂਝਾ
ਵਾਰਸਸ਼ਾਹ ਕੁਰਲਾਉਂਦੀ ਹੀਰ ਜੱਟੀ ਆ ਮਿਲੀਂ ਨਾ ਕਰੀਂ ਗੁਮਾਨ ਰਾਂਝਾ

ਮਹੀਨਾ ਪੋਹ

ਪੋਹ ਮਾਹ ਵਿਚ ਕੰਬਦੀ ਜਾਨ ਮੇਰੀ ਮੈਂ ਇਕੱਲੜੀ ਸੇਜ ਤੇ ਸੋਵਣੀ ਹਾਂ
ਮੈਨੂੰ ਰੋਂਦਿਆਂ ਰਾਤ ਵਿਹਾਉਂਦੀ ਏ ਫਜ਼ਰ ਹੋਵੇ ਤੇ ਉਠ ਖਲੋਵਣੀ ਹਾਂ
ਆਸ ਪਾਸ ਖਾਲੀ ਕੋਲ ਯਾਰ ਨਾਹੀਂ ਪੇਚ ਖਾ ਕੇ ਜਾਨ ਸੰਗੋਵਣੀ ਹਾਂ
ਕਦੀ ਆਣ ਕੇ ਮਿਲਣਾ ਸੀ ਸੱਜਣਾ ਵੇ ਤੇਰੇ ਦੁਖ ਦੇ ਧੋਣੇ ਧੋਵਣੀ ਹਾਂ
ਮੱਲ੍ਹੜ ਜੱਗ ਮੁਲਾਮਤਾਂ ਤੋਹਮਤਾਂ ਦਾ ਗਡੀ ਸਬਰ ਦੀ ਡਾਹ ਕੇ ਢੋਵਣੀ ਹਾਂ
ਵਾਹਨ ਜਿਕਰ ਦਾ ਇਸ਼ਕ ਦੀਆਂ ਲਾਸੀਆਂ ਨੇ ਝੋਲੀ ਦੁੱਖ ਦੀ ਬੀਜਦੀ ਬੋਵਣੀ ਹਾਂ
ਸੀਨੇ ਦਰਦ ਫ਼ਿਰਾਕ ਦੀ ਫੇਰ ਚੱਕੀ ਗਿੱਲੇ ਇਸ਼ਕ ਦੇ ਪੀਹਣ ਨੂੰ ਝੋਵਣੀ ਹਾਂ
ਸੀਨੇ ਲਗਣ ਤੇ ਅੱਖੀਓਂ ਪਾ ਪਾਣੀ ਦੇ ਮੁਕੀਆਂ ਸੈਦੜੇ ਗੋਵਣੀ ਹਾਂ
ਜਿਸ ਵਕਤ ਕੋਈ ਘਰ ਨਾਂਹ ਹੁੰਦਾ ਤਾਂ ਮੈਂ ਬੈਠ ਨਵੇਕਲੀ ਰੋਵਣੀ ਹਾਂ
ਰਾਂਝਾ ਮੂਲ ਨਾ ਆਉਂਦਾ ਨਜ਼ਰ ਮੈਨੂੰ ਵਾਰਸ ਹੰਝੂਆਂ ਹਾਰ ਪਰੋਵਣੀ ਹਾਂ

ਮਹੀਨਾ ਮਾਘ

ਚੜ੍ਹਦੇ ਮਾਘ ਨੂੰ ਜੀਉ ਉਦਾਸ ਹੋਯਾ ਦਿਲ ਚਾਹੁੰਦਾ ਏ ਜ਼ਹਿਰ ਖਾ ਮਰੀਏ
ਇੱਕੇ ਮੇਲ ਸਾਂਈਆਂ ਰਾਂਝਾ ਯਾਰ ਮੈਨੂੰ ਜ਼ਾਇਆ ਜਾਨ ਨਾ ਆਪ ਵੰਝਾ ਮਰੀਏ