ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/98

ਇਹ ਸਫ਼ਾ ਪ੍ਰਮਾਣਿਤ ਹੈ

(੪੧੮)

ਜਕਰ ਅੰਗ੍ਰੇਜ਼ ਮੈਨੂੰ ਪੂਨੇ ਦੀ ਗੱਦੀ ਉੱਤੇ ਬਿਠਾ ਦੇਣ ਤਾਂ ਮੈਂ ਖੁਸ਼ੀ ਨਾਲ ਉਨ੍ਹਾਂ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਹਾਂ। ਸੰ:੧੮੦੨ ਈ: ਵਿੱਚ ਬਸੀਨ ਦੇ ਕਿਲੇ ਵਿੱਚ ਜੇਹੜਾ ਬੰਬਈ ਤੋਂ ੨੦ ਮੀਲ ਉੱਤ੍ਰ ਵਲ ਹੈ, ਪ੍ਰਤੱਗ੍ਯਾ ਪੱਤ੍ਰ ਪੁਰ ਦਸਖਤ ਕੀਤੇ ਅਤੇ ਕਰਾਰ ਕੀਤਾ ਕਿ ਹੁਣ ਤੋਂ ਪੇਸ਼ਵਾ ਹਣ ਕਰਕੇ ਮਰਹਟੇ ਸ੍ਰਦਾਰਾਂ ਦਾ ਆਗੂ ਨਹੀਂ ਬਣਾਂਗਾ, ਅੰਗ੍ਰੇਜ਼ਾਂ ਦੀ ਰਜ਼ਾਮੰਦੀ ਬਿਨਾਂ ਹੋਰ ਮਰਹਟੇ ਸ੍ਰਦਾਰਾਂ ਨਾਲ ਕੋਈ ਵਾਸਤਾ ਨਹੀਂ ਰਖਾਂਗਾ ਅਤੇ ਆਪਣੇ ਦੇਸ ਦੀ ਰਖਿਆ ਲਈ ਅੰਗ੍ਰੇਜ਼ੀ ਫੌਜ ਰਖਾਂਗਾ। ਇਸ ਫੌਜ ਦੇ ਖਰਚ ਲਈ ਉਸਨੇ ਕੁਝ ਜ਼ਿਲੇ ਕੰਪਨੀ ਨੂੰ ਦਿੱਤੇ ਜੇਹੜੇ ਹੁਣ ਬੰਬਈ ਹਾਤੇ ਵਿੱਚ ਸ਼ਾਮਲ ਹਨ॥

੪–ਇਸ ਵੇਲੇ ਗੁਜਰਾਤ ਦੇ ਰਾਜੇ ਗਾਇਕਵਾੜ ਨੇ ਪੇਸ਼ਵਾ ਦੀ ਦੇਖਾ ਦੇਖੀ ਅੰਗ੍ਰੇਜ਼ਾਂ ਨਾਲ ਇਕ ਪ੍ਰਤੱਗ੍ਯਾ ਪੱਤ੍ਰ ਲਿਖਕੇ ਅੰਗ੍ਰੇਜ਼ਾਂ ਨੂੰ ਹਿੰਦਸਤਾਨ ਦਾ ਸ਼ਹਿਨਸ਼ਾਹ ਮੰਨ ਲਿਆ, ਅਪਣੀ ਰੱਖਿਆ ਲਈ ਅਪਣੇ ਦੇਸ ਵਿੱਚ ਅੰਗ੍ਰੇਜ਼ੀ ਫ਼ੌਜ ਰਖਣੀ ਪ੍ਰਵਾਨ ਕਰ ਲਈ ਅਤੇ ਇਸ ਫੌਜ ਦਾ ਖਰਚ ਦੇਣ ਦਾ ਕਰਾਰ ਕੀਤਾ॥

੫–ਦੌਲਤ ਰਾਉ ਸਿੰਧੀਏ ਅਤੇ ਰਾਘੋ ਜੀ ਭੋਂਸਲੇ ਨੇ ਕੌਲ ਕਰਾਰ ਕਰਨੋਂ ਨਾਂਹ ਕੀਤੀ। ਏਹ ਬਸੀਨ ਦੇ ਪ੍ਰਤੱਗ੍ਯਾ ਪੱਤ੍ਰ ਦਾ ਹਾਲ ਸੁਣਕੇ ਵੱਡੇ