ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/95

ਇਹ ਸਫ਼ਾ ਪ੍ਰਮਾਣਿਤ ਹੈ

(੪੧੬)

ਇਸ ਦਾ ਮੁਢ ਸੰ:੧੭੫੬ ਈ: ਵਿਚ ਕਰਨੈਲ ਕਾਈਵ ਨੇ ਬੰਨ੍ਹਿਆ ਸੀ, ਜਿਸ ਵੇਲੇ ਉਸਨੇ ਫ੍ਰਾਂਸੀਆਂ ਕੋਲੋਂ ਉੱਤ੍ਰੀ ਸਰਕਾਰ ਦਾ ਇਲਾਕਾ ਲਿਆ ਸੀ। ਮਾਲਾਬਾਰ, ਸਲੀਮ ਅਤੇ ਮਦੂਰੇ ਦਾ ਇਲਾਕਾ ਲਾਰਡ ਕਾਰਨਵਾਲਿਸ ਨੇ ਟੀਪੂ ਨਾਲ ਪਹਿਲੇ ਜੁੱਧ ਪਿਛੋਂ ਸੰ: ੧੭੯੨ ਈ: ਵਿਚ ਅੰਗ੍ਰੇਜ਼ੀ ਰਾਜ ਵਿਖੇ ਸ਼ਾਮਲ ਕੀਤਾ ਸੀ। ਲਾਰਡ ਵੈਲਜ਼ਲੀ ਨੇ ਕਨੜਾ, ਕਾਇਮ ਬਟੋਰ, ਤੰਜੋਰ ਅਤੇ ਕਰਨਾਟਕ ਰਲਾਕੇ ਹਾਤਾ ਪੂਰਾ ਕਰ ਦਿੱਤਾ। ਉਸ ਵੇਲੇ ਤੋਂ ਲੈਕੇ ਹੁਣ ਤੀਕ ਸੌ ਵਰ੍ਹੇ ਵਿੱਚ ਇਸ ਹਾਤੇ ਵਿਚ ਕੋਈ ਲੜਾਈ ਝਗੜਾ ਨਹੀਂ ਹੋਇਆ ਅਤੇ ਪ੍ਰਜਾ ਹਰ ਤਰਾਂ ਅਨੰਦ ਪ੍ਰਸੰਨ ਹੈ॥

੫–ਫ਼ੇਰ ਲਾਰਡ ਵੈਲਜ਼ਲੀ ਨੇ ਅੱਵਧ ਦੇ ਨਵਾਬ ਨੂੰ ਲਿਖਿਆ ਕਿ ਤੁਸੀ ਭੀ ਨਿਜ਼ਾਮ ਹੈਦਰਾਬਾਦ ਵਾਂਗ ਸਬ ਸਿਡੀਏਰੀ ਸਿਸਟਮ ਵਿਚ ਰਲ ਜਾਵੋ। ਪਹਿਲਾਂ ਪਹਿਲ ਤਾਂ ਨਵਾਬ ਨੇ ਨਾਂ ਮੰਨਿਆਂ, ਪਰ ਜਦ ਮਗਰੋਂ ਵੇਖਿਆ ਕਿ ਨਾਂਹ ਕਰਨੀ ਬ੍ਰਿਥਾ ਹੈ ਤਾਂ ਓਹ ਭੀ ਰਾਜ਼ੀ ਹੋ ਗਿਆ। ਅੰਗ੍ਰੇਜ਼ੀ ਫ਼ੌਜ ਦਾ ਕੁਝ ਹਿੱਸਾ ਅੱਵਧ ਨੂੰ ਘੱਲਿਆ ਗਿਆ, ਜਿਸ ਦੇ ਖਰਚ ਲਈ ਨਵਾਬ ਨੇ ਗੰਗਾ ਤੇ ਜਮਨਾ ਦੇ ਵਿਚਲਾ ਦੁਆਬਾ ਅੰਗ੍ਰੇਜ਼ਾਂ ਦੀ ਭੇਟਾ ਕੀਤਾ। ਇਹੋ ਦੁਆਬਾ ਹੈ ਜਿਸ ਵਿਚ ਕੁਝ ਹੋਰ ਜ਼ਿਲੇ ਰਲਾਕੇ ਆਗਰੇ ਅਤੇ ਅੱਵਧ ਦੇ ਸੰਮਿਲਤ ਸੂਬੇ ਬਣੇ ਹਨ॥