ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/88

ਇਹ ਸਫ਼ਾ ਪ੍ਰਮਾਣਿਤ ਹੈ

(੪੦੯)

ਬਾਦਸ਼ਾਹ ਅਰ ਮਲਕਾਂ ਦੋਹਾਂ ਨੂੰ ਕਤਲ ਕਰ ਦਿੱਤਾ ਤ ਇਕ ਫਾਂਸੀ ਅਫਸਰ ਨਿਪੋਲੀਅਨ ਨਾਮੇ ਫ਼੍ਰਾਂਸ ਦਾ ਹੁਕਮ ਬਣ ਗਿਆ। ਨਿਪੋਲੀਅਨ ਦੇ ਪਾਸ ਇਕ ਤਕੜੀ ਫੌਜ ਸੀ। ਇਸ ਨੇ ਯੂਰਪ ਦੇ ਕਈ ਦੇਸ ਬਿਜੈ ਕਰ ਲਏ ਅਤੇ ਅੰਗ੍ਰੇਜ਼ਾਂ ਨਾਲ ਭੀ ਜੁੱਧ ਅਰੰਭ ਦਿੱਤਾ ਤੇ ਆਖਣ ਲੱਗਾ ਕਿ ਇੰਗਲੈਂਡ ਉੱਤੇ ਧਾਵਾ ਕਰਾਂਗਾ ਅਰ ਫਤੇ ਕਰਕੇ ਛੱਡਾਂਗਾ।

੯–ਲਾਰਡ ਵੈਲਜ਼ਲੀ ਨੇ ਡਿੱਠਾ ਕਿ ਨਿਜ਼ਾਮ, ਟੀਪੂ ਅਤੇ ਸਿੰਧੀਆ ਆਦਿਕ, ਸਾਰਿਆਂ ਕੋਲ ਬੜੀ ਬਲਵਾਨ ਫੌਜ ਹੈ, ਜਿਸਨੂੰ ਫ੍ਰਾਂਸੀਆਂ ਨੇ ਕਵਾਇਦ ਕਰਨੀ ਅਤੇ ਲੜਨਾ, ਸਿਖਾਇਆ ਸੀ। ਫ੍ਰਾਂਸੀਆ ਦਾ ਪ੍ਰਸਿੱਧ ਜਰਨੈਲ ਨਿਪੋਲੀਅਨ ਮਿਸਰ ਤੀਕ ਆ ਗਿਆ ਸੀ ਤੇ ਟੀਪੂ ਨੇ ਉਸਨੂੰ ਲਿਖਿਆ ਸੀ ਕਿ ਆਪ ਆਓ ਅਤੇ ਅੰਗ੍ਰੇਜ਼ਾਂ ਨੂੰ ਹਿੰਦਸਤਾਨੋਂ ਕੱਢਣ ਵਿੱਚ ਮੇਰੀ ਸਹਾਇਤਾ ਕਰੋ। ਨਿਪੋਲੀਅਨ ਨੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਇਕ ਥੋੜੀ ਜਿਹੀ ਫ੍ਰਾਂਸੀ ਫੌਜ ਮੰਗਲੋਰ ਵਿੱਚ ਆ ਪੁੱਜੀ, ਪਰ ਏਹ ਪਾਂਡੀਚਰੀ ਵਿੱਚ ਨਾਂ ਜਾ ਸਕੀ, ਕਿਉਂਕਿ ਅੰਗ੍ਰੇਜ਼ਾਂ ਨੇ ਪਹਿਲਾਂ ਹੀ ਉਥੇ ਕਬਜ਼ਾ ਕਰ ਲਿਆ ਹੋਇਆ ਸੀ॥

੧੦–ਇਸ ਵੇਲੇ ਗਵਰਨਰ ਜਨਰਲ ਨੇ ਨਿਜ਼ਾਮ, ਟੀਪੂ ਸੁਲਤਾਨ ਅਤੇ ਪੇਸ਼ਵਾ ਨੂੰ, ਜੇਹੜਾ ਅਜ ਤੀਕ ਮਰਹਟਿਆਂ ਦੇ ਆਗੂ ਅਖਾਉਂਦਾ ਸੀ,